arrow

ਸ਼ਰੇਆਮ ਗੋਲੀਆਂ ਮਾਰ ਕੇ 6 ਲੱਖ ਰੁਪਏ ਲੁੱਟੇ

ਫਿਲੌਰ, 12 ਜੁਲਾਈ-

ਸਥਾਨਕ ਦਾਣਾ ਮੰਡੀ ਵਿਖੇ ਇੱਕ ਵਿਅਕਤੀ ਦੇ ਗੋਲੀਆਂ ਮਾਰ ਕੇ 6 ਲੱਖ ਰੁਪਏ ਸ਼ਰੇਆਮ ਲੁੱਟ ਲਏ ਗਏ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕਾਸ਼ੀ ਰਾਮ ਦੇਵੀ ਚੰਦ ਕਰਿਆਨਾ ਮਰਚੰਟ ਦੀ ਦੁਕਾਨ ਦੇ ਮੁਨੀਮ ਬਲਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਬੱਕਾਪੁਰ ਜੋ ਕਿ ਹਰ ਰੋਜ਼ ਦੀ ਤਰ੍ਹਾਂ ਪੈਦਲ ਅਲਾਹਾਬਾਦ ਬੈਂਕ '6 ਲੱਖ ਰੁਪਏ ਜਮ੍ਹਾ ਕਰਵਾਉਣ ਜਾ ਰਿਹਾ ਸੀ ਕਿ ਜਿਵੇ ਹੀ ਉਹ ਸ਼ਹਿਰ ਵਿਚਕਾਰ ਦਾਣਾ ਮੰਡੀ ਦੇ ਗੇਟ 'ਤੇ ਪਹੁੰਚਿਆ ਤਾਂ ਪਲਸਰ ਮੋਟਰਸਾਈਕਲ ਤੇ 2 ਨੌਜਵਾਨ ਬਿਨਾਂ ਮੂੰਹ ਢੱਕੇ ਬੇਖ਼ੌਫ਼ ਹੋਏ ਉਸ ਅੱਗੇ ਆ ਕੇ ਮੋਟਰਸਾਈਕਲ ਖੜ੍ਹਾ ਕਰਕੇ ਉਸ ਨੂੰ ਪਿਸਤੌਲ ਦਿਖਾ ਕੇ ਪੈਸੇ ਖੋਹਣ ਲੱਗੇ ਜਦੋਂ ਉਸ ਨੇ ਪੈਸਿਆਂ ਵਾਲਾ ਬੈਗ ਨਾ ਛੱਡਿਆ ਤਾਂ ਉਕਤ ਬਲਜੀਤ ਸਿੰਘ ਦੀ ਲੱਤ 'ਚ ਗੋਲੀ

ਮਾਰੀ ਜਿਸ ਤੋ ਬਾਅਦ ਉਸ ਨੇ ਫਿਰ ਬੈਗ ਨਹੀਂ ਛੱਡਿਆ ਤਾਂ ਉਕਤ ਲੁਟੇਰਿਆ ਨੇ ਦੂਜੀ ਲੱਤ 'ਚ ਗੋਲੀ ਮਾਰੀ ਜਿਸ ਤੋ ਬਾਅਦ ਲੁਟੇਰੇ ਬੈਗ ਜਿਸ '6 ਲੱਖ ਰੁਪਏ ਸਨ ਖੋਹ ਕੇ ਫ਼ਰਾਰ ਹੋ ਗਏ। ਬਲਜੀਤ ਸਿੰਘ ਨੇ ਦੱਸਿਆ ਕਿ ਉਕਤ ਲੁਟੇਰੇ ਥੋੜ੍ਹੀ ਉਮਰ ਦੇ ਹੀ ਸਨ। ਇੱਕ ਨੇ ਕਾਲੀ ਸ਼ਰਟ ਤੇ ਦੂਜੇ ਨੇ ਲਾਲ ਰੰਗ ਦੀ ਸ਼ਰਟ ਪਾਈ ਹੋਈ ਸੀ। ਬਲਜੀਤ ਸਿੰਘ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ੇ ਗੌਰਤਲਬ ਹੈ ਕਿ ਇਸ ਸਾਰੀ ਵਾਰਦਾਤ ਨੂੰ ਨੇੜੇ ਖੜੇ ਲੋਕ ਵੇਖਦੇ ਰਹੇ ਪਰ ਕਿਸੇ ਨੇ ਵੀ ਉਕਤ ਲੁਟੇਰਿਆ ਨੂੰ ਹੱਥ ਨਹੀਂ ਪਾਇਆ। ਇਹ ਵਾਰਦਾਤ ਹੋਣ ਤੋ ਬਾਅਦ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।