arrow

ਧਰਮਵੀਰ ਨਾਲ ਦੁਸ਼ਮਣੀ ਦੂਰ ਤੱਕ ਨਿਭਾਏਗੀ ਭਾਜਪਾ- ਵਾਜਪਾਈ

ਮੁਰਾਦਾਬਾਦ, 12 ਜੁਲਾਈ-

ਮੁਰਾਦਾਬਾਦ ਦੇ ਕਾਂਠ 'ਚ ਫਿਰਕੂ ਤਣਾਅ ਨੂੰ ਹਵਾ ਦੇਣ 'ਚ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਐਸ.ਐਸ.ਪੀ. ਧਰਮਵੀਰ 'ਤੇ ਪਾਰਟੀ ਦੇ ਸੂਬਾ ਪ੍ਰਧਾਨ ਲਕਸ਼ਮੀਕਾਂਤ ਵਾਜਪਾਈ ਨੇ ਤਿੱਖਾ ਹਮਲਾ ਕੀਤਾ ਹੈ। ਐਸ.ਐਸ.ਪੀ. ਨੂੰ ਨਿਸ਼ਾਨਾ ਬਣਾਉਂਦੇ ਹੋਏ ਵਾਜਪਾਈ ਨੇ ਸਨਿਚਰਵਾਰ ਨੂੰ ਕਿਹਾ ਕਿ ਇਹ ਅਧਿਕਾਰੀ ਸੇਵਾ 'ਚ ਰਹਿਣ ਦੇ ਲਾਇਕ ਨਹੀਂ।

ਭਾਜਪਾ ਨੇਤਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਚਾਹੀਦਾ ਹੈ ਕਿ ਉਹ ਇਸ ਐਸ.ਐਸ.ਪੀ. ਨੂੰ ਆਪਣੀ ਸੁਰੱਖਿਆ ਲਈ ਆਪਣੇ ਘਰ ਤੈਨਾਤ ਕਰ ਲੈਣ। ਭਾਜਪਾ ਨੇਤਾਵਾਂ ਨਾਲ ਜੇਲ੍ਹ 'ਚ ਮਿਲਣ ਤੋਂ ਬਾਅਦ ਵਾਜਪਾਈ ਨੇ ਇਹ ਗੱਲਬਾਤ ਕੀਤੀ। ਭਾਜਪਾ ਨੇਤਾ ਨੇ ਕਿਹਾ ਕਿ ਭਾਜਪਾ ਇਸ ਐਸ.ਐਸ.ਪੀ. ਨਾਲ ਦੁਸ਼ਮਣੀ ਦੂਰ ਤੱਕ ਨਿਭਾਏਗੀ।

ਦੂਜੇ ਪਾਸੇ ਵਾਜਪਾਈ ਦੇ ਇਸ ਬਿਆਨ 'ਤੇ ਕਰੜੀ ਪ੍ਰਤੀਕਿਰਿਆ ਦਿੰਦੇ ਹੋਏ ਪੁਲਿਸ ਕਪਤਾਨ ਰਾਜੇਂਦਰ ਚੌਧਰੀ ਨੇ ਕਿਹਾ ਕਿ ਇਕ ਸਰਕਾਰੀ ਅਧਿਕਾਰੀ ਖ਼ਿਲਾਫ਼ ਕੋਈ ਅਜਿਹੀ ਭਾਸ਼ਾ ਨਹੀਂ ਵਰਤ ਸਕਦਾ। ਕਾਂਠ ਘਟਨਾ ਦੌਰਾਨ ਭਾਜਪਾ ਕਾਰਕੁੰਨਾਂ ਨੇ ਪੁਲਿਸ 'ਤੇ ਹਮਲੇ ਕੀਤੇ, ਇਸ ਸਭ ਨੇ ਦੇਖਿਆ ਹੈ।