arrow

10 ਰੁਪਏ ਦੇ ਵਿਵਾਦ 'ਚ ਨੌਜਵਾਨ ਦੀ ਚਾਕੂ ਮਾਰਕੇ ਹੱਤਿਆ

ਗਾਜੀਆਬਾਦ, 12 ਜੁਲਾਈ-

ਸ਼ਹਿਰ ਦੇ ਥਾਣੇ ਵਿਜੈਨਗਰ ਖੇਤਰ 'ਚ ਦੇਰ ਰਾਤ ਜੂਆ ਖੇਡਦੇ ਸਮੇਂ ਸਿਰਫ ਦਸ ਰੁਪਏ ਦੇ ਵਿਵਾਦ 'ਚ ਇੱਕ ਨੌਜਵਾਨ ਦੀ ਚਾਕੂ ਮਾਰਕੇ ਹੱਤਿਆ ਕਰ ਦਿੱਤੀ ਗਈ। ਪੀੜਤ ਪੱਖ ਨੇ ਦੋ ਸਗੇ ਭਰਾਵਾਂ ਤੇ ਉਨ੍ਹਾਂ ਦੇ ਪਿਤਾ 'ਤੇ ਹੱਤਿਆ ਦਾ ਇਲਜ਼ਾਮ ਲਗਾਇਆ ਹੈ।

ਪੁਲਿਸ ਫਰਾਰ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਅਨੁਸਾਰ ਦੇਰ ਰਾਤ ਵਾਲਮੀਕ ਬਸਤੀ 'ਚ ਰਵੀ ਆਪਣੇ ਗੁਆਂਢ ਦੀ ਝੁੱਗੀ 'ਚ ਰਹਿਣ ਵਾਲੇ ਦਲੀਪ ਤੇ ਉਸਦੇ ਦੋ ਬੇਟਿਆਂ ਮੁੱਤੂ ਤੇ ਵਿੱਕੀ ਦੇ ਨਾਲ ਜੂਆ ਖੇਡ ਰਿਹਾ ਸੀ। ਉੱਥੇ ਇਨ੍ਹਾਂ ਲੋਕਾਂ 'ਚ ਵਿਵਾਦ ਹੋ ਗਿਆ। ਚਾਰੇ ਹੀ ਸ਼ਰਾਬ ਦੇ ਨਸ਼ੇ 'ਚ ਸਨ। ਇਸਤੋਂ ਬਾਅਦ ਮੁੱਤੂ, ਵਿੱਕੀ ਤੇ ਦਲੀਪ ਨੇ ਰਵੀ ਦੀ ਚਾਕੂ ਮਾਰਕੇ ਹੱਤਿਆ ਕਰ ਦਿੱਤੀ। ਇਸ ਮਾਮਲੇ 'ਚ ਪੀੜਤ ਪੱਖ ਨੇ ਤਿੰਨਾਂ ਨੂੰ ਨਾਮਜਦ ਕਰਵਾਇਆ ਹੈ।

ਪੁਲਿਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਜੂਆ ਖੇਡਦੇ ਸਮੇਂ ਚਾਰੇ ਆਪਸ 'ਚ ਲੜਨ ਲੱਗੇ, ਜਿਸ ਦੌਰਾਨ ਰਵੀ ਚੀਖ ਰਿਹਾ ਸੀ ਕਿ ਦਸ ਰੁਪਏ ਦੀ ਬੇਈਮਾਨੀ ਨਹੀਂ ਕਰਨ ਦੇਵਾਂਗਾ। ਫੇਰ ਰਵੀ ਦੀ ਜ਼ੋਰਦਾਰ ਚੀਖ ਨਿਕਲੀ, ਜਿਸਨੂੰ ਸੁਣਕੇ ਆਸਪਾਸ ਦੇ ਲੋਕ ਘਟਨਾ ਸਥਾਨ 'ਤੇ ਪੁੱਜੇ। ਉੱਥੇ ਰਵੀ ਖੂਨ ਨਾਲ ਲੱਥਪੱਥ ਪਿਆ ਸੀ। ਆਸਪਾਸ ਦੇ ਲੋਕਾਂ ਨੇ ਰਵੀ ਨੂੰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ।