arrow

ਮੋਦੀ ਸਰਕਾਰ ਨੇ ਆਪਣੇ ਮੰਤਰੀਆਂ ਲਈ ਬਦਲੇ ਨਿਯਮ

ਨਵੀਂ ਦਿੱਲੀ, 12 ਜੁਲਾਈ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਮਾਨ ਜਾਰੀ ਕੀਤਾ ਹੈ ਕਿ ਯੂ. ਪੀ. ਏ. ਸਰਕਾਰ ਦੌਰ ਦਾ ਕੋਈ ਵੀ ਅਫਸਰ ਜਾਂ ਕਰਮਚਾਰੀ ਮੌਜੂਦਾ ਸਰਕਾਰ ਪ੍ਰਣਾਲੀ ਦਾ ਹਿੱਸਾ ਨਹੀਂ ਬਣੇਗਾ ਪਰ ਸਿਰਫ 2 ਮਹੀਨੇ ਦੇ ਅੰਦਰ ਹੀ ਆਪਣੇ ਮੰਤਰੀਆਂ ਲਈ ਮੋਦੀ ਨੇ ਆਪਣੇ ਦੋ ਮੰਤਰੀਆਂ ਲਈ ਹੁਕਮ ਵਿਚ ਬਦਲਾਅ ਕਰ ਦਿੱਤਾ।

ਪਹਿਲੇ ਫਰਮਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਤੋਂ ਉਨ੍ਹਾਂ ਦਾ ਸਕੱਤਰ ਖੋਹ ਲਿਆ ਅਤੇ ਦੂਜੇ ਫਰਮਾਨ ਵਿਚ ਵਿੱਤ ਮੰਤਰੀ ਨੂੰ ਆਪਣਾ ਸਕੱਤਰ ਰੱਖਣ 'ਤੇ ਰਾਹਤ ਦੇ ਦਿੱਤੀ। ਸੱਤਾ ਸੰਭਾਲਣ ਦੇ 15 ਦਿਨ ਬਾਅਦ 10 ਜੂਨ ਨੂੰ ਪ੍ਰਧਾਨ ਮੰਤਰੀ ਨੇ ਫਰਮਾਨ ਜਾਰੀ ਕੀਤਾ ਸੀ ਕਿ ਯੂ. ਪੀ. ਏ. ਸਰਕਾਰ ਦੇ ਦੌਰ ਦੇ ਨੌਕਰਸ਼ਾਹਾਂ ਨੂੰ ਮੋਦੀ ਸਰਕਾਰ ਵਿਚ ਨਾ ਰੱਖਿਆ ਜਾਵੇ। ਜਿਸ ਦਾ ਅਸਰ ਹੋਇਆ ਹੈ ਕਿ ਕਈ ਮੰਤਰੀਆਂ ਨੂੰ ਆਪਣੇ ਸੈਕਟਰੀ ਤੱਕ ਨੂੰ ਬਦਲਾ ਪਿਆ।

ਉਂਝ ਤਾਂ ਇਸ ਸੁਧਾਰ ਦੀ ਲੋੜ ਕਿਉਂ ਪਈ ਇਸ ਬਾਰੇ ਅਜੇ ਸਸਪੈਂਸ ਬਣਿਆ ਹੋਇਆ ਹੈ। ਹਾਲਾਂਕਿ ਰਾਜਨੀਤੀ ਗਲਿਆਰਿਆਂ ਵਿਚ ਮੰਨਿਆ ਇਹ ਹੀ ਜਾ ਰਿਹਾ ਹੈ ਕਿ ਅਰੁਣ ਜੇਤਲੀ ਆਪਣੇ ਪੁਰਾਣੇ ਸਕੱਤਰ ਨੂੰ ਨਾਲ ਰੱਖਣਾ ਚਾਹੁੰਦੇ ਸਨ ਤਾਂ ਪੁਰਾਣੇ ਫਰਮਾਨ ਨੂੰ ਬਦਲਣਾ ਪਿਆ।