arrow

ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

ਜੰਮੂ, 12 ਜੁਲਾਈ-

ਪਾਕਿਸਤਾਨੀ ਫੌਜ ਨੇ ਸ਼ਨੀਵਾਰ ਨੂੰ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ। ਰਿਪੋਰਟ ਦੇ ਮੁਤਾਬਕ ਪਾਕਿਸਤਾਨੀ ਫੌਜ ਨੇ ਜੰਮੂ ਤੇ ਕਸ਼ਮੀਰ ਦੇ ਆਰਐਸ ਪੁਰਾ ਸੈਕਟਰ 'ਚ ਪਿੰਡੀ ਆਊਟਪੋਸਟ 'ਤੇ ਗੋਲੀਬਾਰੀ ਕੀਤੀ। ਫੌਜ ਨੇ ਵੀ ਇਸ ਉਲੰਘਣਾ ਦਾ ਜਵਾਬ ਦਿੱਤਾ। ਇਸ ਗੋਲੀਬਾਰੀ 'ਚ ਕਿਸੇ ਦੇ ਜ਼ਖ਼ਮੀਂ ਹੋਣ ਦੀ ਖ਼ਬਰ ਨਹੀਂ ਹੈ।

ਦੋਵਾਂ ਪਾਸਿਆਂ ਤੋਂ ਰੁਕ - ਰੁਕ ਕੇ ਗੋਲੀਬਾਰੀ ਹੋਣ ਦੀ ਸੂਚਨਾ ਹੈ। ਜਿਕਰਯੋਗ ਹੈ ਕਿ ਪਿਛਲੀ 13 ਜੂਨ ਨੂੰ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪੁੰਛ ਸੈਕਟਰ 'ਚ ਸਰਹੱਦ 'ਤੇ ਗੋਲੀਬਾਰੀ ਕੀਤੀ ਸੀ। ਇਸ ਉਲੰਘਣਾ ਦਾ ਵੀ ਫੌਜ ਦੇ ਜਵਾਨਾਂ ਨੇ ਜਵਾਬ ਦਿੱਤਾ ਸੀ। ਫੌਜ ਦੇ ਬੁਲਾਰੇ ਦੇ ਮੁਤਾਬਕ ਇਸ ਦੌਰਾਨ ਜਨਰਲ ਬਿਕਰਮ ਸਿੰਘ ਸਰਹੱਦ 'ਤੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣ ਲਈ ਦੋ ਦਿਨ ਦੇ ਰਾਜ ਦੇ ਦੌਰੇ 'ਤੇ ਪਹੁੰਚਣ ਵਾਲੇ ਹਨ।

ਸੂਤਰਾਂ ਨੇ ਦੱਸਿਆ ਕਿ ਜਨਰਲ ਬਿਕਰਮ ਸਿੰਘ ਸ਼ਨੀਵਾਰ ਨੂੰ ਘਾਟੀ ਪਹੁੰਚਣਗੇ ਤੇ ਐਤਵਾਰ ਨੂੰ ਉਨ੍ਹਾਂ ਦੇ ਉਧਮਪੁਰ ਆਉਣ ਦਾ ਪ੍ਰੋਗਰਾਮ ਹੈ। ਉਹ ਜਵਾਨਾਂ ਨਾਲ ਮੁਲਾਕਾਤ ਕਰਨਗੇ ਤੇ ਸਰਹੱਦ ਰੇਖਾ 'ਤੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣਗੇ।