arrow

ਪ੍ਰਧਾਨ ਮੰਤਰੀ ਮੋਦੀ ਕਲ੍ਹ ਹੋਣਗੇ ਬ੍ਰਾਜ਼ੀਲ ਰਵਾਨਾ

ਨਵੀਂ ਦਿੱਲੀ, 12 ਜੁਲਾਈ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰਿਕਸ ਦੇ ਪੰਜ ਦੇਸ਼ਾਂ ਦੇ ਸਿਖਰ ਸਮੇਲਨ 'ਚ ਭਾਗ ਲੈਣ ਲਈ ਕੱਲ੍ਹ ਬ੍ਰਾਜ਼ੀਲ ਰਵਾਨਾ ਹੋ ਰਹੇ ਹਨ। 14 ਤੋਂ 15 ਜੁਲਾਈ ਦੇ 'ਚ ਆਯੋਜਿਤ ਹੋਣ ਵਾਲੀ ਇਸ ਸਿਖਰ ਬੈਠਕ 'ਚ ਇੱਕ ਵਿਕਾਸ ਬੈਂਕ ਦੀ ਸਥਾਪਨਾ ਨੂੰ ਅੰਤਿਮ  ਰੂਪ ਦਿੱਤੇ ਜਾਣ ਤੇ ਸੰਯੁਕਤ ਰਾਸ਼ਟਰ ਤੇ ਅੰਤਰਰਾਸ਼ਟਰੀ ਵਿੱਤੀ ਸੰਗਠਨਾਂ 'ਚ ਸੁਧਾਰ ਦੀ ਆਵਾਜ਼ ਉਠਾਈ ਜਾਵੇਗੀ।

ਕੱਲ੍ਹ ਰਾਤ ਬਰਲਿਨ 'ਚ ਪਰਵਾਸ ਤੋਂ ਬਾਆਦ ਮੋਦੀ ਸੋਮਵਾਰ ਨੂੰ ਬ੍ਹਾਜ਼ੀਲ ਦੇ ਉੱਤਰੀ ਪੂਰਬੀ ਸ਼ਹਿਰ ਫੋਰਤਾਲੇਜਾ ਲਈ ਰਵਾਨਾ ਹੋਣਗੇ ਜਿੱਥੇ 15 ਜੁਲਾਈ ਨੂੰ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਦੇ ਨੇਤਾਵਾਂ ਦੀ ਸਿਖਰ ਬੈਠਕ ਹੋਵੇਗੀ। ਮੋਦੀ ਦੇ ਨਾਲ ਇੱਕ ਉੱਚ ਪੱਧਰ ਪ੍ਰਤੀਨਿਧੀ ਮੰਡਲ ਵੀ ਜਾ ਰਿਹਾ ਹੈ, ਜਿਸ 'ਚ ਵਿੱਤ ਰਾਜ ਮੰਤਰੀ ਨਿਰਮਲਾ ਸੀਤਾਰਮਨ, ਰਾਸ਼ਟਰੀ ਸੁਰੱਖਿਆ ਸਲਾਹਕਾਰ ਏ.ਕੇ ਡੋਭਾਲ, ਵਿਦੇਸ਼ ਸਕੱਤਰ ਸੁਜਾਤਾ ਸਿੰਘ ਤੇ ਵਿੱਤ ਸਕੱਤਰ ਅਰਵਿੰਦ ਮਾਇਆਰਾਮ ਸ਼ਾਮਿਲ ਹਨ।

ਪਿਛਲੇ ਸਾਲ ਡਰਬਨ 'ਚ ਲਏ ਗਏ ਫੈਸਲਿਆਂ ਦੀ ਅੱਗੇ ਦੀ ਕਾਰਵਾਈ ਦੇ ਰੂਪ 'ਚ ਬਰਿਕਸ ਦੀ ਛੇਵੀਂ ਸਿਖਰ ਬੈਠਕ ਹੋ ਰਹੀ ਹੈ ਤੇ ਇਹ ਨਵੇਂ ਭਾਰਤੀ ਪ੍ਰਧਾਨ ਮੰਤਰੀ ਲਈ ਸੰਸਾਰ ਨੇਤਾਵਾਂ ਨਾਲ ਮੁਲਾਕਾਤ ਦਾ ਪਹਿਲਾ ਮੌਕੇ ਹੋਵੇਗਾ ਜਿੱਥੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਉਹ ਦੋਪੱਖੀ ਮੁੱਦਿਆਂ 'ਤੇ ਵੀ ਚਰਚਾ ਕਰਨਗੇ।