arrow

ਵਾਲਾਂ ਨੂੰ ਲੰਬਾ, ਚਮਕੀਲਾ ਅਤੇ ਸੰਘਣਾ ਬਣਾਉਣ ਲਈ ਅਪਣਾਓ ਕੁਝ ਸੌਖੇ ਟਿਪਸ

ਨਵੀਂ ਦਿੱਲੀ, 12 ਜੁਲਾਈ-

ਸਿਰ 'ਤੇ ਜੇਕਰ ਵਾਲ ਨਾ ਹੋਣ ਤਾਂ ਇਹ ਮਰਦ ਅਤੇ ਔਰਤਾਂ ਲਈ ਮੁਸ਼ਕਿਲ ਦਾ ਕੰਮ ਬਣ ਜਾਂਦਾ ਹੈ। ਸਿਰ 'ਤੇ ਸੰਘਣੇ ਵਾਲ ਹੋਣ ਨਾਲ ਵਿਅਕਤੀ ਦੀ ਖੂਬਸੂਰਤੀ ਹੋਰ ਵੀ ਜ਼ਿਆਦਾ ਨਿਖਰ ਕੇ ਆਉਂਦੀ ਹੈ। ਜੇਕਰ ਵਾਲ ਝੜ ਰਹੇ ਹਨ ਜਾਂ ਸਫੈਦ ਹੋ ਗਏ ਹਨ ਫਿਰ ਰਹੇ ਜਾਂ ਨਾ ਰਹੇ ਕੋਈ ਫਰਕ ਨਹੀਂ ਪੈਂਦਾ ਹੈ।

ਜੇਕਰ ਵਾਲਾਂ 'ਚ ਕੋਈ ਸਮੱਸਿਆ ਹੈ ਤਾਂ ਉਸ ਨੂੰ ਕੁਦਰਤੀ ਢੰਗ ਨਾਲ ਠੀਕ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਪਿਆਜ਼ ਅਤੇ ਲਸਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ। ਇਸ ਨਾਲ ਤੁਹਾਡੇ ਵਾਲ ਲੰਬੇ, ਸੰਘਣੇ ਅਤੇ ਚਮਕਦਾਰ ਬਣਨਗੇ। ਜੇਕਰ ਵਾਲਾਂ 'ਚ ਸਿਕਰੀ ਹੈ ਤਾਂ ਤੁਸੀਂ ਇਸ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਵਾਲਾਂ 'ਚ ਲਗਾਉਣ ਦੇ ਫਾਇਦੇ।

ਵਾਲਾਂ ਨੂੰ ਝੜਨ ਤੋਂ ਰੋਕੇ- ਵਾਲਾਂ ਦਾ ਝੜਨਾ ਆਮ ਸਮੱਸਿਆ ਬਣ ਗਈ ਹੈ। ਪਿਆਜ਼ ਦੇ ਰਸ ਨੂੰ ਲਗਾਉਣ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਹੈ। ਪਿਆਜ਼ ਇਕ ਤਰ੍ਹਾਂ ਦਾ ਰਸਾਇਣ ਹੈ ਜਿਸ ਨਾਲ ਵਾਲ ਮੋਟੇ ਬਣਦੇ ਹਨ। ਇਸ ਲਈ ਪਿਆਜ਼ ਅਤੇ ਲਸਣ ਦਾ ਪੇਸਟ ਵਾਲਾਂ 'ਚ ਜ਼ਰੂਰ ਲਗਾਓ।

ਵਾਲਾਂ ਨੂੰ ਵਧਾਏ- ਪਿਆਜ਼ ਅਤੇ ਲਸਣ 'ਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਹੁੰਦੇ ਹਨ ਜਿਹੜੇ ਕਿ ਸਿਕਰੀ ਅਤੇ ਸਿਰ ਦੇ ਇਨਫੈਕਸ਼ਨ ਆਦਿ ਤੋਂ ਛੁਟਕਾਰਾ ਦਿਵਾਉਂਦੇ ਹਨ। ਇਸ ਹੇਅਰ ਮਾਸਕ ਨੂੰ ਮਹੀਨੇ 'ਚ ਇਕ ਵਾਰ ਲਗਾਓ। ਇਸ ਨੂੰ ਲਗਾਉਣ ਨਾਲ ਵਾਲਾਂ ਦੀ ਲੰਬਾਈ ਵੱਧੇਗੀ ਅਤੇ ਵਾਲ ਘੱਟ ਝੜਨਗੇ।

ਚਮਕ ਵਧਾਏ- ਵਾਲਾਂ ਨੂੰ ਧੋਣ ਤੋਂ ਅੱਧਾ ਘੰਟਾ ਪਹਿਲਾਂ ਸਿਰ 'ਚ ਪਿਆਜ਼ ਅਤੇ ਲਸਣ ਦਾ ਪੇਸਟ ਲਗਾਓ। ਇਸ ਨਾਲ ਵਾਲਾਂ 'ਚ ਅਜਿਹੀ ਚਮਕ ਆਵੇਗੀ ਕਿ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਵੋਗੇ।

ਘਰੇਲੂ ਅਤੇ ਸਸਤਾ- ਪਿਆਜ਼ ਅਤੇ ਲਸਣ ਦੇ ਪੇਸਟ ਨੂੰ ਘਰ ਹੀ ਸੌਖੇ ਢੰਗ ਨਾਲ ਬਣਾਇਆ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ ਹੋਰ ਕਈ ਤਰ੍ਹਾਂ ਦੀਆਂ ਸਮੱਗਰੀਆਂ ਦੀ ਜ਼ਰੂਰਤ ਨਹੀਂ ਪੈਂਦੀ ਹੈ। ਇਸ ਨੂੰ ਲਗਾਉਣ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਹੈ।