arrow

ਸਰੀਰ ਲਈ ਫਾਇਦੇਮੰਦ ਹੈ ਹਲਦੀ ਦਾ ਦੁੱਧ

ਨਵੀਂ ਦਿੱਲੀ, 12 ਜੁਲਾਈ-

ਹਲਦੀ ਵਾਲੇ ਦੁੱਧ 'ਚ ਕਈ ਕੁਦਰਤੀ ਗੁਣ ਹੁੰਦੇ ਹਨ। ਤੁਸੀਂ ਇਸ ਨਾਲ ਕਈ ਬਿਮਾਰੀਆਂ ਅਤੇ ਇਨਫੈਕਸ਼ਨ ਨੂੰ ਰੋਕ ਸਕਦੇ ਹੋ। ਹਲਦੀ ਨੂੰ ਜਦੋਂ ਦੁੱਧ ਨਾਲ ਮਿਕਸ ਕੀਤਾ ਜਾਂਦਾ ਹੈ ਤਾਂ ਇਹ ਕਈ ਸਿਹਤ ਸੰਬੰਧੀ ਸਮੱਸਿਆਵਾਂ 'ਚ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਹਲਦੀ ਦੇ ਦੁੱਧ ਦੇ ਫਾਇਦੇ।

ਹਲਦੀ ਵਾਲੇ ਦੁੱਧ ਨੂੰ ਬਣਾਉਣ ਦੀ ਵਿਧੀ

* ਇਕ ਇੰਚ ਹਲਦੀ ਦੇ ਟੁੱਕੜੇ ਨੂੰ ਲਵੋ।

* ਦੁੱਧ '15 ਮਿੰਟ ਲਈ ਉਬਾਲੋ।

* ਦੁੱਧ ਨਾਲ ਹਲਦੀ ਨੂੰ ਛਾਣ ਲਵੋ।

* ਦੁੱਧ ਨੂੰ ਠੰਡਾ ਕਰਕੇ ਪੀਓ।

ਇਸ ਦਾ ਫਾਇਦੇ

ਸਾਹ ਸੰਬੰਧੀ ਬਿਮਾਰੀਆਂ- ਹਲਦੀ ਵਾਲਾ ਦੁੱਧ ਇਨਫੈਕਸ਼ਨ 'ਤੇ ਹਮਲਾ ਕਰਦਾ ਹੈ। ਇਸ ਨਾਲ ਸਾਹ ਸੰਬੰਧੀ ਬਿਮਾਰੀਆਂ ਦੇ ਇਲਾਜ ਲਈ ਵੀ ਲਾਭ ਮਿਲਦਾ ਹੈ ਕਿਉਂਕਿ ਇਹ ਮਸਾਲਾ ਤੁਹਾਡੇ ਸਰੀਰ ਨੂੰ ਗਰਮਾਹਟ ਦਿੰਦਾ ਹੈ ਅਤੇ ਫੇਫੜਿਆਂ 'ਚ ਜਕੜਨ ਤੋਂ ਤੁੰਰਤ ਰਾਹਤ ਦਿੰਦਾ ਹੈ।

ਕੈਂਸਰ- ਜਲਨ ਅਤੇ ਸੋਜ ਘੱਟ ਕਰਨ ਵਾਲੇ ਗੁਣਾਂ ਦੇ ਕਾਰਨ ਇਹ ਛਾਤੀ, ਚਮੜੀ, ਫੇਫੜੇ 'ਤੇ ਹੋਣ ਵਾਲੇ ਕੈਂਸਰ ਨੂੰ ਵੀ ਰੋਕਦਾ ਹੈ।

ਨੀਂਦ ਨਾ ਆਉਣਾ- ਹਲਦੀ ਵਾਲਾ ਗਰਮ ਦੁੱਧ ਟਪਿਟੋਫੈਨ ਨਾਂ ਦੇ ਅਮੀਨੋਅਲ ਬਣਾਉਂਦਾ ਹੈ ਜਿਹੜੀ ਸ਼ਾਂਤੀ ਪੂਰਣ ਅਤੇ ਗਹਿਰੀ ਨੀਂਦ 'ਚ ਸਹਾਇਕ ਹੈ।

ਸਰਦੀ ਅਤੇ ਖਾਂਸੀ- ਹਲਦੀ ਵਾਲਾ ਦੁੱਧ ਸਰਦੀ ਅਤੇ ਖਾਂਸੀ ਲਈ ਵਧੀਆ ਮੰਨਿਆ ਗਿਆ ਹੈ। ਇਸ ਨਾਲ ਗਲੇ ਦੀ ਖਰਾਸ਼, ਸਰਦੀ ਅਤੇ ਖਾਂਸੀ ਤੋਂ ਤੁੰਰਤ ਰਾਹਤ ਮਿਲਦੀ ਹੈ।

ਗਠਿਆ- ਹਲਦੀ ਵਾਲੇ ਦੁੱਧ ਨਾਲ ਗਠਿਆ ਤੋਂ ਛੁਟਕਾਰਾ ਮਿਲਦਾ ਹੈ। ਇਹ ਜੋੜਾਂ ਦੀਆਂ ਮਾਸ ਪੇਸ਼ੀਆਂ ਨੂੰ ਲਚਕੀਲਾ ਬਣਾਉਂਦਾ ਹੈ।

ਦਰਦਾਂ- ਹਲਦੀ ਵਾਲੇ ਸੁਨਹਿਰੀ ਦੁੱਧ ਨਾਲ ਦਰਦਾਂ ਤੋਂ ਰਾਹਤ ਮਿਲਦੀ ਹੈ। ਇਹ ਰੀੜ੍ਹ ਦੀ ਹੱਡੀ ਅਤੇ ਸਰੀਰ 'ਚ ਜੋੜਾਂ ਨੂੰ ਮਜ਼ਬੂਤ ਬਣਾਉਂਦਾ ਹੈ।

ਐਂਟੀ ਆਕਸੀਡੈਂਟ- ਹਲਦੀ ਵਾਲਾ ਦੁੱਧ ਮੂਡ ਨੂੰ ਰਿਲੈਕਸ ਕਰਦਾ ਹੈ ਅਤੇ ਇਹ ਐਂਟੀਆਕਸੀਡੈਂਟ ਦਾ ਵਧੀਆ ਸਰੋਤ ਹੈ। ਇਸ ਨਾਲ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ।