arrow

ਸੰਸਾਰਕ ਸੰਕੇਤਾਂ ਦੇ ਦਰਮਿਆਨ ਸੋਨੇ 'ਚ ਤੇਜ਼ੀ ਜਾਰੀ, ਚਾਂਦੀ ਸਥਿਰ

ਨਵੀਂ ਦਿੱਲੀ , 12 ਜੁਲਾਈ-

ਵਿਦੇਸ਼ਾਂ 'ਚ ਤੇਜ਼ੀ ਦੇ ਦਰਮਿਆਨ ਲਗਾਤਾਰ ਗਾਹਕੀ ਦੇ ਚਲਦੇ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਚੌਥੇ ਦਿਨ ਤੇਜ਼ੀ ਦਾ ਰੁਖ਼ ਜਾਰੀ ਰਿਹਾ। ਸ਼ਨੀਵਾਰ ਨੂੰ ਇਸ ਦੀ ਕੀਮਤ 50 ਰੁਪਏ ਦੀ ਤੇਜ਼ੀ ਦੇ ਨਾਲ 28,730 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਪਹੁੰਚੀ।

ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਥੋੜ੍ਹੀ ਬਹੁਤ ਗਾਹਕੀ ਦੇ ਚਲਦੇ ਚਾਂਦੀ ਦੀ ਕੀਮਤ ਪਹਿਲੇ ਵਾਲੇ ਪੱਧਰ 46,000 ਰੁਪਏ ਪ੍ਰਤੀ ਕਿਲੋ 'ਤੇ ਬਿਨਾ ਬਦਲੇ ਬੰਦ ਹੋਈ। ਬਾਜ਼ਾਰ ਸੂਤਰਾਂ ਦੇ ਮੁਤਾਬਕ ਸੰਸਾਰਕ ਤੇਜ਼ੀ ਦੇ ਦਰਮਿਆਨ ਸਟਾਕਿਸਟਾਂ ਅਤੇ ਗਹਿਣੇ ਨਿਰਮਾਤਾਵਾਂ ਦੀ ਲਗਾਤਾਰ ਗਾਹਕੀ ਦੇ ਚਲਦੇ ਸੋਨੇ 'ਚ ਤੇਜ਼ੀ ਆਈ।

ਇਸ ਤੋਂ ਇਲਾਵਾ ਪੱਛਮੀ ਏਸ਼ੀਆ 'ਚ ਵੱਧਦੇ ਤਣਾਅ ਅਤੇ ਯੂਰਪੀ ਅਰਥਵਿਵਸਥਾ ਨੂੰ ਲੈ ਕੇ ਚਿੰਤਾ ਦੇ ਦਰਮਿਆਨ ਸੰਸਾਰਕ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ, ਜਿਸ ਦਾ ਅਸਰ ਸਥਾਨਕ ਬਾਜ਼ਾਰ ਧਾਰਨਾ 'ਤੇ ਪਿਆ। ਨਿਊਯਾਰਕ ਵਿਚ ਸੋਨੇ ਦੀ ਕੀਮਤ 0.28 ਫੀਸਦੀ ਦੀ ਤੇਜ਼ੀ ਦੇ ਨਾਲ 1339.00 ਡਾਲਰ ਪ੍ਰਤੀ ਔਂਸ ਹੋ ਗਈ। ਦਿੱਲੀ ਵਿਚ ਸੋਨਾ 99.9 ਅਤੇ 99.5 ਸ਼ੁੱਧ ਦੀ ਕੀਮਤ 50 ਰੁਪਏ ਦੀ ਤੇਜ਼ੀ ਦੇ ਨਾਲ ਕ੍ਰਮਵਾਰ 28,730 ਰੁਪਏ ਅਤੇ 28,530 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਗਿੰਨੀ ਦੀ ਕੀਮਤ ਪਹਿਲੇ ਵਾਲੇ ਪੱਧਰ 24,900 ਰੁਪਏ ਪ੍ਰਤੀ ਅੱਠ ਗ੍ਰਾਮ ਬਿਨਾ ਬਦਲੇ ਬੰਦ ਹੋਈ।

ਚਾਂਦੀ ਤਿਆਰ ਦੀ ਕੀਮਤ ਪਹਿਲੇ ਵਾਲੇ ਪੱਧਰ 46,000 ਰੁਪਏ ਕਿਲੋ ਬਿਨਾ ਬਦਲੇ ਬੰਦ ਹੋਈ। ਜਦੋਂਕਿ ਸਟੋਰੀਆ ਗਾਹਕੀ ਦੇ ਸਮਰਥਨ ਦੀ ਕਮੀ ਵਿਚ ਚਾਂਦੀ ਹਫਤੇਵਾਰੀ ਡਿਲੀਵਰੀ ਦੀ ਕੀਮਤ 75 ਰੁਪਏ ਟੁੱਟ ਕੇ 46,065 ਰੁਪਏ ਕਿਲੋ 'ਤੇ ਬੰਦ ਹੋਈ। ਚਾਂਦੀ ਸਿੱਕੇ ਦੀ ਕੀਮਤ 1000 ਰੁਪਏ ਚੜ੍ਹ ਕੇ 80,000 ਤੋਂ 81,000 ਰੁਪਏ ਪ੍ਰਤੀ ਸੈਂਕੜਾ ਬੰਦ ਹੋਈ।