arrow

ਕਾਂਗਰਸ ਵਿਚ ਸੱਤਾ ਦੇ 3 ਸ਼ਕਤੀ ਕੇਂਦਰ

ਚੰਡੀਗੜ੍ਹ, 12 ਜੁਲਾਈ-

ਮੌਜੂਦਾ ਸਮੇਂ ਕਾਂਗਰਸ ਵਿਚ 3 ਸ਼ਕਤੀ ਕੇਂਦਰ ਬਣ ਗਏ ਹਨ ਜੋ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਕੱਦ ਨੂੰ ਹੌਲਾ ਕਰ ਰਹੇ ਹਨ। ਬਾਜਵਾ ਦੇ ਇਲਾਵਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਵੀ ਸ਼ਕਤੀ ਕੇਂਦਰ ਵਜੋਂ ਉਭਰ ਰਹੇ ਹਨ।

ਅਜੇ ਹਾਲ ਹੀ ਵਿਚ ਜਿੱਥੇ ਜਾਖੜ ਨੇ ਪਾਰਟੀ ਵਿਚ ਆਪਣਾ ਕੱਦ ਦਿਖਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ 'ਤੇ ਪਾਰਟੀ ਵਲੋਂ ਦਿੱਤੇ ਗਏ ਧਰਨੇ ਦੀ ਅਗਵਾਈ ਕੀਤੀ ਉਥੇ ਅਮਰਿੰਦਰ ਤੇ ਬਾਜਵਾ ਨੇ ਵੀ ਮੀਡੀਆ ਵਿਚ ਬਿਆਨਾਂ ਰਾਹੀਂ ਆਪਣੀ ਤਾਕਤ ਨੂੰ ਦਿਖਾਇਆ। ਸਰਕਾਰ 'ਤੇ ਬਹੁਪੱਖੀ ਹਮਲੇ ਪਾਰਟੀ ਦੀ ਮ²ਜ਼ਬੂਤੀ ਲਈ ਚੰਗੇ ਹਨ ਪਰ ਪਾਰਟੀ ਦੇ ਉਨ੍ਹਾਂ ਆਗੂਆਂ ਲਈ ਇਹ ਬਹੁਤ ਹੀ ਭਰਮਾਉਣ ਵਾਲੇ ਹਨ।