arrow

ਸੀਨੀਅਰ ਪੱਤਰਕਾਰ ਜਹਾਂਗੀਰ ਪੋਚਾ ਦਾ ਦਿਹਾਂਤ

ਨਵੀਂ ਦਿੱਲੀ , 12 ਜੁਲਾਈ-

ਸੀਨੀਅਰ ਪੱਤਰਕਾਰ ਜਹਾਂਗੀਰ ਪੋਚਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਗੁੜਗਾਓਂ ਦੇ ਇਕ ਹਸਪਤਾਲ ਵਿਚ ਭਰਤੀ ਸਨ। ਇਸੇ ਹਸਪਤਾਲ ਵਿਚ ਜਹਾਂਗੀਰ ਨੇ ਆਖਰੀ ਸਾਹ ਲਿਆ। ਉਹ ਨਿਊਜ਼ ਐਕਸ ਚੈਨਲ ਦੇ ਐਡੀਟਰ ਇਨ ਚੀਫ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਿਊਜ਼ ਐਕਸ ਦੇ ਨਾਂ ਤੋਂ ਚੈਨਲ ਆਇਆ ਸੀ, ਜਹਾਂਗੀਰ ਪੋਚਾ ਅਤੇ ਛਜਲਾਨੀਜ ਨੇ ਇਸ ਨੂੰ ਮਿਲ ਕੇ ਖਰੀਦੀਆ ਸੀ। ਇਸ ਖਰੀਦ-ਵਿਕਰੀ ਦੀਆਂ ਕਈ ਕਹਾਣੀਆਂ ਤੁਸੀਂ ਲੋਕ ਪੜ੍ਹ ਚੁੱਕੇ ਹੋ।  ਜਹਾਂਗੀਰ ਪੋਚਾ ਈ. ਡੀ. ਮੀਡੀਆ ਪ੍ਰਾਈਵੇਟ ਲਿਮਟਿਡ ਦੇ ਫਾਊਂਡਰ ਸਨ। ਨਿਊਜ਼ ਐਕਸ ਚੈਨਲ ਇਸ ਕੰਪਨੀ ਦਾ ਹੈ। ਇਸ ਤੋਂ ਪਹਿਲਾਂ ਜਹਾਂਗੀਰ ਪੋਚਾ ਬਿਜ਼ਨੈੱਸ ਵਰਲਡ ਦੇ ਐਡੀਟਰ ਸਨ। ਇਸ ਤੋਂ ਇਲਾਵਾ ਤਕਰੀਬਨ ਇਕ ਦਹਾਕੇ ਤੱਕ ਉਹ ਆਈ. ਟੀ. ਇੰਡਸਟਰੀ ਨਾਲ ਜੁੜੇ ਰਹੇ।