arrow

ਹਨੀ ਸਿੰਘ ਨੇ ਵਿਸ਼ਵ ਕਬੱਡੀ ਲੀਗ 'ਚ ਟੀਮ ਖਰੀਦੀ

ਨਵੀਂ ਦਿੱਲੀ , 12 ਜੁਲਾਈ-

ਸਟਾਰ ਰੈਪਰ ਯੋ ਯੋ ਹਨੀ ਸਿੰਘ ਅਭਿਨੇਤਾ ਅਕਸ਼ੈ ਕੁਮਾਰ ਤੋਂ ਬਾਅਦ ਵਿਸ਼ਵ ਕਬੱਡੀ ਲੀਗ ਵਿਚ ਟੀਮ ਖਰੀਦਣ ਵਾਲਾ ਦੂਜਾ ਸੈਲੀਬ੍ਰਿਟੀ ਬਣ ਗਿਆ ਹੈ ਜਿਸ ਦਾ ਆਯੋਜਨ ਇਸ ਸਾਲ ਅਗਸਤ ਤੋਂ ਦਸੰਬਰ ਤਕ ਪੰਜ ਵੱਖ-ਵੱਖ ਦੇਸ਼ਾਂ ਵਿਚ ਕੀਤਾ ਜਾਵੇਗਾ।

ਹਨੀ ਸਿੰਘ ਨੇ ਦੁਬਈ ਵਿਚ ਗਲੋਬਲ ਫਾਈਟਿੰਗ ਚੈਂਪੀਅਨਸ਼ਿਪ ਵੀ ਸ਼ੁਰੂ ਕੀਤੀ ਹੈ। ਉਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਕਿਹਾ, ''ਮੈਨੂੰ ਐਕਸ਼ਨ ਵਾਲੀਆਂ ਖੇਡਾਂ ਬਹੁਤ ਪਸੰਦ ਹਨ ਤੇ ਕਬੱਡੀ ਮੇਰੀ ਪਸੰਦੀਦਾ ਖੇਡ ਹੈ। ਮੈਂ ਉਸ ਖੇਡ ਨਾਲ ਜੁੜਨਾ ਚਾਹੁੰਦਾ ਸੀ ਜਿਸ ਵਿਚ ਮੈਂ ਸਚਮੁੱਚ ਭਰੋਸਾ ਕਰਦਾ ਹਾਂ, ਇਸ ਲਈ ਮੈਂ ਵਿਸ਼ਵ ਕਬੱਡੀ ਲੀਗ ਵਿਚ ਇਕ ਟੀਮ ਖਰੀਦੀ ਹੈ ਤੇ ਟੋਰੰਟੋ ਮੇਰੀ ਟੀਮ ਦੀ ਮੇਜ਼ਬਾਨੀ ਕਰੇਗਾ।''

ਉਸ ਨੇ ਕਿਹਾ, ''ਮੈਂ ਪਿਛਲੇ ਮਹੀਨੇ ਤੋਂ ਇਸ ਵਿਚ ਲੱਗਾ ਹੋਇਆ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਸਚਮੁੱਚ ਵਿਸ਼ਵ ਪੱਧਰੀ ਹੈ। ਮੈਂ ਇਸ ਨੂੰ ਆਪਣੇ ਨਾਂ 'ਤੇ 'ਯੋ ਯੋ ਟਾਈਗਰਸ' ਦਾਂ ਨਾ ਦਿੱਤਾ ਹੈ ਤੇ ਮੈਂ ਇਸ ਨੂੰ ਸਕ੍ਰੀਨ 'ਤੇ ਦੇਖਣ ਲਈ ਉਤਸ਼ਾਹਿਤ ਹਾਂ ਜਦੋਂ ਉਸਦੀ ਕਵਰੇਜ ਸੋਨੀ ਸਿਕਸ 'ਤੇ ਦਿਖਾਈ ਜਾਵੇਗੀ।''