arrow

ਸਿਹਤ ਦੇ ਬਾਰੇ ਜਾਣਕਾਰੀ ਦਿੰਦਾ ਹੈ ਪੇਸ਼ਾਬ ਦਾ ਰੰਗ

ਨਵੀਂ ਦਿੱਲੀ, 11 ਜੂਲਾਈ-

ਗੁਰਦੇ ਦਾ ਮਹੱਤਵ ਸਾਡੇ ਲਈ ਬਹੁਤ ਹੀ ਖਾਸ ਹੈ। ਇਹ ਪੇਸ਼ਾਬ ਦੇ ਰਾਹੀਂ ਸਾਡੇ ਸਰੀਰ ਤੋਂ ਗੰਦਗੀ ਨੂੰ ਸਾਫ ਕਰਦਾ ਹੈ। ਪੇਸ਼ਾਬ ਜੇਕਰ ਸਾਫ ਨਾ ਆਵੇ ਤਾਂ ਇਸ ਤੋਂ ਸਾਵਧਾਨ ਹੋਣਾ ਚਾਹੀਦਾ ਹੈ ਕਿਉਂਕਿ ਇਹ ਰੋਗਾਂ ਦੇ ਜਨਮ ਲੈਣ ਦੀ ਨਿਸ਼ਾਨੀ ਹੈ।

ਜੇਕਰ ਪੇਸ਼ਾਬ ਪੀਲਾ ਹੋ ਤਾਂ ਜ਼ਿਆਦਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਜੇਕਰ ਇਕ ਦਿਨ ਤੋਂ ਜ਼ਿਆਦਾ ਹੋਵੇ ਤਾਂ ਸਿਹਤ ਲਈ ਹੀ ਸਮੱਸਿਆ ਬਣ ਜਾਵੇਗੀ। ਸਾਨੂੰ ਜ਼ਿਆਦਾਤਰ ਇਹ ਦੱਸਿਆ ਜਾਂਦਾ ਹੈ ਕਿ ਸਾਨੂੰ ਸਾਰਾ ਦਿਨ ਪਾਣੀ ਪੀਣਾ ਚਾਹੀਦਾ ਹੈ ਜਿਸ ਨਾਲ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ। ਜੇਕਰ ਪੇਸ਼ਾਬ ਦਾ ਪੀਲਾਪਨ ਨਹੀਂ ਜਾ ਰਿਹਾ ਹੈ ਤਾਂ ਤੁਰੰਤ ਡਾਕਟਰ ਨੂੰ ਮਿਲੋ। ਪੇਸ਼ਾਬ ਦਾ ਰੰਗ ਸਾਡੀ ਸਿਹਤ ਦੇ ਬਾਰੇ 'ਚ ਕੀ ਦੱਸਦਾ ਹੈ ਅਤੇ ਇਹ ਕਿਹੜੇ ਰੋਗਾਂ ਵੱਲ ਇਸ਼ਾਰਾ ਕਰਦਾ ਹੈ। ਆਓ ਜਾਣਦੇ ਹਾਂ।

ਹਲਕਾ ਪੀਲਾ- ਇਹ ਰੰਗ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਬਿਲਕੁੱਲ ਹੀ ਸਿਹਤਮੰਦ ਹੋ ਅਤੇ ਤੁਹਾਡਾ ਸਰੀਰ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ। ਇਹ ਰੰਗ ਤਾਂ ਹੀ ਹੁੰਦਾ ਹੈ ਤਾਂ ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਪਾਣੀ ਪੀਂਦਾ ਹੈ।

ਪੀਲਾ- ਜੇਕਰ ਤੁਹਾਡੇ ਪੇਸ਼ਾਬ ਦਾ ਰੰਗ ਪੀਲਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਪਾਣੀ ਦੀ ਘਾਟ ਹੈ। ਇਸ ਤੋਂ ਬਚਾਅ ਲਈ ਤੁਸੀਂ ਖੂਬ ਸਾਰਾ ਪਾਣੀ ਪੀਣਾ ਸ਼ੁਰੂ ਕਰ ਦਿਓ।

ਗਾੜ੍ਹਾ - ਜੇਕਰ ਤੁਹਾਡੇ ਪੇਸ਼ਾਬ ਦਾ ਰੰਗ ਹਲਕਾ ਗਹਿਰਾ ਹੈ ਤਾਂ ਸਮਝ ਲਵੋ ਕਿ ਇਹ ਦਵਾਈਆਂ ਦੇ ਕਾਰਨ ਹੋ ਰਿਹਾ ਹੈ। ਜਲਦੀ ਤੋਂ ਜਲਦੀ ਡਾਕਟਰ ਨਾਲ ਮਿਲੋ ਕਿਉਂਕਿ ਇਹ ਲੀਵਰ ਦੀ ਪਰੇਸ਼ਾਨੀ ਹੋ ਸਕਦੀ ਹੈ।

ਸਫੈਦ- ਇਹ ਰੰਗ ਪੇਸ਼ਾਬ 'ਚ ਬੈਕਟੀਰੀਆ ਹੋਣ ਦੇ ਕਾਰਨ ਹੁੰਦਾ ਹੈ। ਇਹ ਇਨਫੈਕਸ਼ਨ ਜਾਂ ਗੁਰਦੇ 'ਚ ਪੱਥਰੀ ਦਾ ਇਸ਼ਾਰਾ ਹੋ ਸਕਦਾ ਹੈ।

ਲਾਲ ਜਾਂ ਗੁਲਾਬੀ- ਪੇਸ਼ਾਬ ਦਾ ਰੰਗ ਲਾਲ ਜਾਂ ਗੁਲਾਬੀ ਇਸ ਲਈ ਹੋ ਸਕਦਾ ਹੈ ਕਿਉਂਕਿ ਤੁਸੀਂ ਚੁੰਕਦਰ ਅਤੇ ਬਲੈਕਬੇਰੀ ਖਾਧੀ ਹੈ। ਜੇਕਰ ਜ਼ਿਆਦਾ ਪੇਸ਼ਾਬ ਜ਼ਿਆਦਾ ਲਾਲ ਜਾਂ ਗੁਲਾਬੀ ਹੋਵੇ ਤਾਂ ਇਸ ਦਾ ਕਾਰਨ ਯਰਨੇਰੀ ਸਿਸਟਮ, ਗੁਰਦੇ 'ਚ ਪੱਥਰੀ ਜਾਂ ਜ਼ਿਆਦਾ ਕਸਰਤ ਦੇ ਕਾਰਨ ਹੋ ਸਕਦਾ ਹੈ।

ਨਾਂਰਗੀ- ਪੇਸ਼ਾਬ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਨਾਂਰਗੀ ਦੀ ਵਰਤੋਂ ਕਰੋ।

ਨੀਲਾ ਜਾਂ ਹਰਾ- ਪੇਸ਼ਾਬ ਨਾਲ ਜੁੜੀਆਂ ਕਈ ਸਾਰੀਆਂ ਪਰੇਸ਼ਾਨੀਆਂ ਲਈ ਦਵਾਈਆਂ 'ਚ ਡਾਈ ਪਾਈ ਜਾਂਦੀ ਹੈ ਜਿਸ ਦੇ ਕਾਰਨ ਪੇਸ਼ਾਬ ਦਾ ਰੰਗ ਨੀਲਾ ਹੋ ਜਾਂਦਾ ਹੈ। ਨੀਲਾ ਜਾਂ ਹਰਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਅਜਿਹਾ ਖਾਣਾ ਖਾਓ ਜਿਸ 'ਚ ਆਰਟੀਫੀਸ਼ਲ ਰੰਗ ਹੁੰਦਾ ਹੈ।