arrow

ਜਿੰਮ ਦਾ ਹੋਵੇ ਪਹਿਲਾਂ ਦਿਨ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਨਵੀਂ ਦਿੱਲੀ, 11 ਜੂਲਾਈ-

ਅੱਜਕਲ ਜਿੰਮ ਦਾ ਕਰੇਜ਼ ਦਿਨ ਪ੍ਰਤੀਦਿਨ ਵੱਧਦਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਜਿੰਮ ਜਾਣ ਦਾ ਮਨ ਬਣਾ ਲਿਆ ਹੈ ਤਾਂ ਤੁਸੀਂ ਪਹਿਲੇ ਦਿਨ ਤੋਂ ਹੀ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਆਓ ਜਾਣਦੇ ਹਾਂ ਉਹ ਕਿਹੜੀਆਂ ਗੱਲਾਂ ਹਨ।

ਖਾਲੀ ਪੇਟ ਨਾ ਜਾਓ- ਵਰਕ ਆਉਟ ਕਰਨ ਤੋਂ ਪਹਿਲਾਂ ਖਾਲੀ ਪੇਟ ਨਾ ਜਾਓ। ਕੁਝ ਅਜਿਹਾ ਖਾ ਕੇ ਜਾਓ ਜਿਹੜਾ ਆਸਾਨੀ ਨਾਲ ਹਜਮ ਹੋ ਜਾਵੇ। ਜੇਕਰ ਖਾਲੀ ਪੇਟ ਜਾਓਗੇ ਤਾਂ ਕਸਰਤ ਕਰਦੇ ਸਮੇਂ ਚੱਕਰ ਆ ਜਾਣਗੇ।

ਵਾਰਮਅੱਪ ਹੋ- ਕਸਰਤ ਕਰਨ ਤੋਂ ਪਹਿਲਾਂ ਜੇਕਰ ਵਾਰਮਅੱਪ ਨਹੀਂ ਹੁੰਦੇ ਤਾਂ ਤੁਹਾਨੂੰ ਇਸ ਨਾਲ ਖਤਰਾ ਹੋ ਸਕਦਾ ਹੈ। ਤੁਹਾਨੂੰ ਪਹਿਲਾਂ ਆਪਣੇ ਸਰੀਰ ਨੂੰ ਗਰਮ ਕਰਨਾ ਹੋਵੇਗਾ। ਅਜਿਹਾ ਕਰਨ ਨਾਲ ਸਰੀਰ ਲਚਕੀਲਾ ਬਣ ਜਾਂਦਾ ਹੈ।

ਭਾਰ ਨਾ ਚੁੱਕੋ- ਪਹਿਲੇ ਦਿਨ ਭਾਰ ਨਾ ਚੁੱਕੋ ਕਿਉਂਕਿ ਇਸ ਨਾਲ ਤੁਹਾਡੀਆਂ ਮਾਸ ਪੇਸ਼ੀਆਂ ਨੂੰ ਸੱਟ ਲੱਗ ਸਕਦੀ ਹੈ। ਤੁਸੀਂ ਸਾਈਕਲ 'ਤੇ ਲੱਗਭਗ 3 ਹਫਤਿਆਂ ਤੱਕ ਵਰਕਆਉਟ ਕਰੋ।

ਜ਼ਿਆਦਾ ਮਿਹਨਤ ਨਾ ਕਰੋ- ਜੇਕਰ ਤੁਸੀਂ ਪਹਿਲੇ ਹੀ ਦਿਨ ਸਾਰੀ ਮਿਹਤਨ ਕਰ ਲਵੋਗੇ ਤਾਂ ਤੁਸੀਂ ਬੁਰੀ ਤਰ੍ਹਾਂ ਥੱਕ ਜਾਓਗੇ ਅਤੇ ਤੁਹਾਡੇ ਪੂਰੇ ਸਰੀਰ 'ਚ ਥਕਾਵਟ ਆ ਜਾਵੇਗੀ। ਜਿੰਮ ਦੇ ਪਹਿਲੇ ਦਿਨ ਊਰਜਾ ਨੂੰ ਬਹੁਤ ਹੀ ਸਮਝਦਾਰੀ ਨਾਲ ਵਰਤੋਂ ਕਰੋ।