arrow

ਸ਼ੂਗਰ ਦੇ ਮਰੀਜ਼ ਇਨ੍ਹਾਂ ਫ਼ਲਾਂ ਤੋਂ ਕਰਨ ਆਪਣਾ ਬਚਾਅ

ਨਵੀਂ ਦਿੱਲੀ , 11 ਜੂਲਾਈ-

ਸੰਤੁਲਿਤ ਭੋਜਨ ਨਾਲ ਸਰੀਰ ਨੂੰ ਬਹੁਤ ਫਾਇਦਾ ਪਹੁੰਚਦਾ ਹੈ ਅਤੇ ਸਿਹਤ ਵੀ ਠੀਕ ਰਹਿੰਦੀ ਹੈ। ਜੇਕਰ ਤੁਸੀਂ ਆਪਣੇ ਭੋਜਨ 'ਚ ਫ਼ਲਾਂ ਨੂੰ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਵਿਟਾਮਿਨ, ਕਾਰਬੋਹਾਈਡਰੇਟ ਅਤੇ ਮਿਨਰਲਸ ਵਰਗੇ ਜ਼ਰੂਰੀ ਤੱਤ ਮਿਲਦੇ ਹਨ। ਹਾਲਾਂਕਿ ਜੇਕਰ ਤੁਸੀਂ ਸ਼ੂਗਰ ਤੋਂ ਪੀੜਿਤ ਹੋ ਤਾਂ ਕੁਝ ਫ਼ਲਾਂ ਨੂੰ ਖਾਣ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਉਹ ਕਿਹੜੇ ਫ਼ਲ ਹਨ।

ਅੰਬ- ਅੰਬ ਨੂੰ ਫ਼ਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਇਸ 'ਚ ਸਭ ਤੋਂ ਜ਼ਿਆਦਾ ਮਾਤਰਾ ਸ਼ੂਗਰ ਦੀ ਪਾਈ ਜਾਂਦੀ ਹੈ। ਸ਼ੂਗਰ ਦੇ ਮੀਰਜ਼ਾਂ ਨੂੰ ਇਸ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਹੈ। ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਵੀ ਵਧ ਜਾਂਦਾ ਹੈ।

ਚੀਕੂ- ਇਸ ਨੂੰ ਸਾਪੋਡਿਲਾ ਦਾ ਨਾਂ ਵੀ ਦਿੱਤਾ ਜਾਂਦਾ ਹੈ। ਇਸ ਨੂੰ ਸ਼ੂਗਰ ਦੇ ਰੋਗੀ ਆਪਣੀ ਡਾਈਟ ਸ਼ਾਮਲ ਨਾ ਕਰਨ। ਇਹ ਸ਼ੂਗਰ ਅਤੇ ਕਾਰਬੋਹਾਈਡਰੇਟ ਨਾਲ ਭਰਿਆ ਹੁੰਦਾ ਹੈ।

ਅੰਗੂਰ- ਉਂਝ ਤਾਂ ਅੰਗੂਰ 'ਚ ਫਾਇਬਰ, ਵਿਟਾਮਿਨ ਅਤੇ ਦੂਜੇ ਹੋਰ ਪੌਸ਼ਕ ਤੱਤ ਵੀ ਪਾਏ ਜਾਂਦੇ ਹਨ ਪਰ ਇਸ 'ਚ ਵੱਡੀ ਮਾਤਰਾ 'ਚ ਸ਼ੂਗਰ ਵੀ ਪਾਈ ਜਾਂਦੀ ਹੈ। ਅੰਗੂਰ 'ਚ ਲੱਗਭਗ 15 ਗ੍ਰਾਮ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ।

ਅਨਾਨਾਸ- ਅਨਾਨਾਸ '20 ਗ੍ਰਾਮ ਅਤੇ ਉਸ ਤੋਂ ਵੀ ਜ਼ਿਆਦਾ ਕਾਰਬੋਹਾਈਡਰੇਟ ਪਾਇਆ ਜਾਂਦਾ  ਹੈ।

ਕੇਲਾ- ਪੂਰੀ ਤਰ੍ਹਾਂ ਪੱਕਿਆ ਹੋਇਆ ਕੇਲਾ ਸ਼ੂਗਰ ਦੇ ਰੋਗੀਆਂ ਨੂੰ ਨਹੀਂ ਖਾਣਾ ਚਾਹੀਦਾ ਹੈ। ਕੇਲੇ '15 ਗ੍ਰਾਮ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ।

ਤਰਬੂਜ਼- ਇਸ 'ਚ ਵਿਟਾਮਿਨ ਏ ਅਤੇ ਸੀ ਵੀ ਭਰਪੂਰ ਮਾਤਰਾ 'ਚ ਪਾਈ ਜਾਂਦੀ ਹੈ। ਤਰਬੂਜ਼ '5 ਗ੍ਰਾਮ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ।

ਪਪੀਤਾ- ਇਸ 'ਚ ਭਰਪੂਰ ਮਾਤਰਾ 'ਚ ਕੈਲੋਰੀ ਅਤੇ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ। ਜੇਕਰ ਇਸ ਸ਼ੂਗਰ ਦੇ ਰੋਗੀ ਆਪਣੀ ਡਾਈਟ ਸ਼ਾਮਲ ਵੀ ਕਰਦੇ ਹਨ ਤਾਂ ਇਸ ਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ।