arrow

ਬਜਟ 'ਚ ਕੋਈ ਵੱਡਾ ਫੇਰਬਦਲ ਨਹੀਂ ਪਰ ਸੰਕੇਤ ਸਕਾਰਾਤਮਕ

ਨਵੀਂ ਦਿੱਲੀ , 11 ਜੂਲਾਈ-

ਬਜਟ 'ਚ ਕੋਈ ਵੱਡਾ ਬਦਲਾਅ ਤਾਂ ਨਹੀਂ ਹੈ ਪਰ ਕੁਲ ਮਿਲਾ ਕੇ ਜੋ ਸੰਕੇਤ ਹਨ, ਉਹ ਸਕਾਰਤਮਕ ਹਨ। ਵਿਸ਼ਵ ਪੱਧਰੀ ਵਿੱਤੀ ਸੇਵਾ ਕੰਪਨੀ ਐਚਐਸਬੀ ਨੇ ਇਕ ਰਿਪੋਰਟ 'ਚ ਗੱਲ ਕਹੀ ਹੈ।

ਇਸ 'ਚ ਕਿਹਾ ਗਿਆ ਹੈ ਕਿ ਸਰਕਾਰ ਮਹੱਤਵਕਾਂਖਸ਼ੀ ਸਰਕਾਰੀ ਘਾਟੇ ਦੇ ਟੀਚੇ ਨੂੰ ਲੈ ਕੇ ਅਟਕੀ ਹੋਈ ਹੈ ਤੇ ਵਿਨਿਰਮਾਣ ਦੇ ਬਾਰੇ 'ਚ ਸਹੀ ਸੁਨੇਹਾ ਦਿੱਤਾ ਹੈ, ਜਿਸ ਨਾਲ ਸ਼ੇਅਰ ਬਾਜ਼ਾਰ 'ਚ ਧਾਰਨਾ ਮਜ਼ਬੂਤ ਬਣੀ ਹੋਈ ਹੈ।  ਵਿੱਤ ਮੰਤਰੀ ਅਰੁਣ ਜੇਟਲੀ ਨੇ ਵੀਰਵਾਰ ਨੂੰ ਬਜਟ ਪੇਸ਼ ਕਰਦਿਆਂ ਕਿਹਾ ਕਿ ਮੌਜੂਦਾ ਆਰਥਿਕ ਸਥਿਤ ਇਕ ਚੁਣੌਤੀ ਬਣੀ ਹੋਈ ਹੈ ਤੇ ਮਾਲੀਏ ਦੀ ਸੂਝਬੂਝ ਦੀ ਜ਼ਰੂਰਤ ਹੈ।

ਐਚਐਸਬੀਸੀ ਨੇ ਇਕ ਸੋਧ ਨੋਟ 'ਚ ਕਿਹਾ ਹੈ,'' ਬਜਟ 'ਚ ਜ਼ਿਕਰਯੋਗ ਸੁਧਾਰ ਦੀ  ਗੱਲ ਨਹੀਂ ਹੈ ਪਰ ਕੁਲ ਮਿਲਾ ਕੇ ਜੋ ਸੰਕੇਤ ਹੈ, ਉਹ ਸਕਾਰਾਤਮਕ ਹੈ। ਇਸ 'ਚ ਅੱਗੇ ਕਿਹਾ ਗਿਆ ਹੈ ਕਿ ਬਜਟ ਨੇ ਲੰਮੇ ਤੇ ਔਖੇ ਰਸਤੇ 'ਤੇ ਇਕ ਕਦਮ ਅੱਗੇ ਵਧਾਇਆ ਹੈ।