arrow

ਪ੍ਰਧਾਨ ਮੰਤਰੀ ਯੋਜਨਾ ਕਮਿਸ਼ਨ ਬਾਰੇ ਜਲਦ ਹੀ ਕਰਨਗੇ ਐਲਾਨ

ਨਵੀਂ ਦਿੱਲੀ , 11 ਜੂਲਾਈ-

ਵਿੱਤ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੋਜਨਾ ਕਮਿਸ਼ਨ ਦੀ ਨਵੀਂ ਭੂਮਿਕਾ ਦੇ ਬਾਰੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਕੋਈ ਐਲਾਨ ਕਰਨ ਵਾਲੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਆਜ਼ਾਦ ਮੁਲਾਂਕਣ ਦਫਤਰ (ਆਈਈਓ) ਨੇ ਕਿਹਾ ਸੀ ਕਿ ਯੋਜਨਾ ਕਮਿਸ਼ਨ ਅਸਲ ''ਨਿਯੰਤਰ ਆਯੋਗ' ਬਣ ਗਿਆ ਸੀ ਤੇ ਇਸਦੀ ਥਾਂ ਕੋਈ 'ਸੁਧਾਰ ਤੇ ਸਮਾਧਾਨ ਨਿਕਾਅ' ਬਣਾਇਆ ਜਾਣਾ ਹੈ।

ਨਵੀਂ ਸਰਕਾਰ ਦੇ ਗਠਨ ਨੂੰ ਡੇਢ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਪਰ ਹਾਲੇ ਤੱਕ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਦਾ ਐਲਾਨ ਨਹੀਂ ਕੀਤਾ ਗਿਆ। ਪਿਛਲੇ 10 ਸਾਲਾਂ ਤੋਂ ਇਸ ਅਹੁਦੇ 'ਤੇ ਮੋਨਟੇਕ ਸਿੰਘ ਆਹਲੂਵਾਲੀਆ ਬਿਰਾਜਮਾਨ ਹਨ। ਜੇਟਲੀ ਨੇ ਪ੍ਰੈਸ ਨੂੰ ਕਿਹਾ ਕਿ ਇਸ ਬਾਰੇ ਫੈਸਲਾ ਪ੍ਰਧਾਨ ਮੰਤਰੀ ਹੀ ਕਰਨਗੇ। ਥੋੜ੍ਹਾ ਇੰਤਜ਼ਾਰ ਕਰੋ, ਤੁਹਾਨੂੰ ਜਲਦ ਹੀ ਕੁਝ ਨਵਾਂ ਸੁਣਨ ਨੂੰ ਮਿਲੇਗਾ।