arrow

ਅਮਰੀਕੀ ਨਿਵੇਸ਼ਕਾਂ ਨੇ ਮੋਦੀ ਸਰਕਾਰ ਦੇ ਬਜਟ ਦਾ ਕੀਤਾ ਸਵਾਗਤ

ਵਸ਼ਿੰਗਟਨ , 11 ਜੂਲਾਈ-

ਅਮਰੀਕੀ ਮਾਹਿਰਾਂ ਤੇ ਕਾਰਪੋਰੇਟ ਦੇ ਲੋਕਾਂ ਨੇ ਭਾਰਤ ਦੀ ਮੋਦੀ ਸਰਕਾਰ ਦੇ ਪਹਿਲੇ ਬਜਟ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਇਹ ਸਹੀ ਦਿਸ਼ਾ 'ਚ ਹੈ ਤੇ ਇਸ ਨਾਲ ਰੋਜ਼ਗਾਰ ਤੇ ਆਰਥਿਕ ਤਰੱਕੀ 'ਚ ਤੇਜ਼ੀ ਆਵੇਗੀ।

ਭਾਰਤ ਦੀਆਂ ਅਰਥ ਨੀਤੀਆਂ 'ਤੇ ਨਜ਼ਰ ਰੱਖਣ ਵਾਲੇ ਇੰਡੀਆ ਫਰਸਟ ਗਰੁੱਪ ਦੇ ਰੇਨ ਸੋਮਰਸ ਨੇ ਵਿੱਤ ਮੰਤਰੀ ਅਰੁਣ ਜੇਟਲੀ ਵਲੋਂ ਭਲਕੇ ਪੇਸ਼ ਕੀਤੇ ਬਜਟ ਨੂੰ ਮੋਦੀ ਸਰਕਾਰ ਦਾ ਪਹਿਲਾ ਸ਼ਾਨਦਾਰ ਬਜਟ ਦੱਸਦੇ ਹੋਏ ਕਿਹਾ ' ਇਹ ਸੰਤੁਲਤ, ਨਪਿਆ ਤੁਲਿਆ ਤੇ ਸੂਝਬੂਝ ਵਾਲਾ ਬਜਟ ਸੀ।

ਸੋਮਰਸ ਨੇ ਕਿਹਾ ਕਿ ਇਸ ਨਾਲ ਅਮਰੀਕੀ ਨਿਵੇਸ਼ਕ ਇਕ ਵਾਰ ਫਿਰ ਭਾਰਤ ਵੱਲ ਉਤਸ਼ਾਹਤ ਹੋਏ ਹਨ। ਜ਼ਿਕਰਯੋਗ ਹੈ ਕਿ ਨਵੀਂ ਸਰਕਾਰ ਨੇ ਬੀਮਾ ਤੇ ਰੱਖਿਆ ਸੈਕਟਰ 'ਚ ਵਿਦੇਸ਼ੀ ਹਿੱਸੇਦਾਰੀ ਦੀ ਹੱਦ 26 ਫੀਸਦੀ ਤੋਂ ਵਧਾ ਕੇ 49 ਫੀਸਦੀ ਤੱਕ ਲੈ ਜਾਣ ਦੀ ਆਗਿਆ ਦੇ ਦਿੱਤੀ ਹੈ। ਯੂਐਸ-ਇੰਡੀਆ ਚੈਂਬਰ ਆਫ ਕਾਮਰਸ ਨੇ ਦੇ ਪ੍ਰਧਾਨ ਕਰਨ ਰਿਸ਼ੀ ਨੇ ਕਿਹਾ, '' ਇਹ ਬਜਟ ਰੋਜ਼ਗਾਰ ਸਿਰਜਣ ਤੇ ਤਰੱਕੀ 'ਚ ਤੇਜ਼ੀ ਲਿਆਉਣ ਦੀ ਦਿਸ਼ਾ 'ਚ ਉਠਾਇਆ ਗਿਆ ਸਹੀ ਕਦਮ ਹੈ।