arrow

ਐਫ. ਡੀ. ਆਈ. ਘਟਣ ਨਾਲ ਅਰਥਵਿਵਸਥਾ ਹੋਈ ਪ੍ਰਭਾਵਿਤ- ਸੀਤਾਰਮਣ

ਨਵੀਂ ਦਿੱਲੀ , 11 ਜੂਲਾਈ-

ਸਰਕਾਰ ਨੇ ਅੱਜ ਲੋਕਸਭਾ 'ਚ ਸਵੀਕਾਰ ਕੀਤਾ ਕਿ ਪਿਛਲੇ ਤਿੰਨ ਸਾਲਾਂ 'ਚ ਵਿਦੇਸ਼ੀ ਨਿਵੇਸ਼, ਐਫ. ਡੀ. ਆਈ. 'ਚ ਉਤਾਰ ਚੜ੍ਹਾਅ ਦੀ ਸਥਿਤੀ ਰਹੀ ਹੈ, ਜਿਸ ਕਾਰਨ ਅਰਥਵਿਵਸਥਾ ਪ੍ਰਭਾਵਿਤ ਹੋਈ ਹੈ।

ਵਣਜ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਐਫ. ਡੀ. ਆਈ. 'ਚ ਕਮੀ ਆਈ ਹੈ ਅਤੇ ਇਸ ਨਾਲ ਅਰਥਵਿਵਸਥਾ ਥਲੇ ਡਿੱਗੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਖੇਤਰਾਂ 'ਚ ਐਫ. ਡੀ. ਆਈ. ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਰੇਲ ਅਤੇ ਬੀਮਾ ਖੇਤਰ 'ਚ ਐਫ. ਡੀ. ਆਈ. ਲਈ ਚਰਚਾ ਸ਼ੁਰੂ ਹੋਈ ਹੈ। ਇਸ 'ਤੇ ਪੂਰੇ ਸਦਨ 'ਚ ਹੰਗਾਮੇ ਦੀ ਸਥਿਤੀ ਪੈਦਾ ਹੋ ਗਈ।

ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਐਫ. ਡੀ. ਆਈ. 'ਤੇ ਸਲਾਹ ਮੰਗੀ ਗਈ ਹੈ ਕਿ ਐਫ. ਡੀ. ਆਈ. ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਵਣਜ ਮੰਤਰੀ ਨੇ ਕਿਹਾ ਕਿ ਜੋ ਵੀ ਸੁਝਾਅ ਆਉਣਗੇ ਉਨ੍ਹਾਂ ਨੂੰ ਕੈਬਨਿਟ 'ਤ ਰੱਖਿਆ ਜਾਵੇਗਾ।