arrow

ਓਬਾਮਾ ਨੇ ਦਿੱਤਾ ਪੀਐਮ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ

ਨਵੀਂ ਦਿੱਲੀ, 11 ਜੂਲਾਈ-

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਸ਼ਿੰਗਟਨ ਆਉਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਉਨ੍ਹਾਂ ਦੇ ਸੱਦੇ 'ਤੇ ਵਿਚਾਰ ਕਰ ਰਹੇ ਹਨ। ਸਭ ਕੁੱਝ ਤੈਅ ਹੋਣ ਤੋਂ ਬਾਅਦ ਪੀਐਮ ਦੀ ਯਾਤਰਾ ਦੀ ਤਾਰੀਖ ਆਦਿ ਤੈਅ ਕੀਤੀ ਜਾਵੇਗੀ।

ਜਿਕਰਯੋਗ ਹੈ ਕਿ ਨਰਿੰਦਰ ਮੋਦੀ ਨੂੰ ਲੋਕਸਭਾ ਚੋਣ 'ਚ ਮਿਲੀ ਜਿੱਤ 'ਤੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਖੁਦ ਉਨ੍ਹਾਂ ਨਾਲ ਫੋਨ 'ਤੇ ਗੱਲ ਕੀਤੀ ਸੀ। ਉਥੇ ਹੀ ਵਾਈਟ ਹਾਊਸ ਤੋਂ ਜਾਰੀ ਇੱਕ ਅਧਿਕਾਰਕ ਬਿਆਨ 'ਚ ਕਿਹਾ ਗਿਆ ਸੀ ਕਿ ਅਮਰੀਕਾ ਨਵੀਂ ਸਰਕਾਰ ਦੇ ਨਾਲ ਦੋਵਾਂ ਦੇਸ਼ਾਂ ਦੇ ਦੋਪੱਖੀ ਸੰਬਧਾਂ ਨੂੰ ਹੋਰ ਅੱਗੇ ਵਧਾਉਂਣਾ ਚਾਹੁੰਦਾ ਹੈ। ਇਸਤੋਂ ਪਹਿਲਾਂ ਅਮਰੀਕਾ ਨੇ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ਦੇ ਮਾਮਲੇ 'ਚ ਰੋਕ ਲਗਾ ਰੱਖੀ ਸੀ।