arrow

ਮੁੰਬਈ 'ਚ ਭਾਰੀ ਬਾਰਿਸ਼, ਲੋਕਲ ਟਰੇਨਾਂ 'ਤੇ ਵੀ ਅਸਰ

ਮੁੰਬਈ, 11 ਜੁਲਾਈ-

ਮੁੰਬਈ 'ਚ ਅੱਜ ਸਵੇਰ ਤੋਂ ਹਰ ਇਲਾਕੇ 'ਚ ਤੇਜ਼ ਬਾਰਿਸ਼ ਹੋ ਰਹੀ ਹੈ। ਲੇਕਿਨ ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਵੀ ਇਲਾਕੇ 'ਚ ਪਾਣੀ ਭਰਨ ਜਿਹੇ ਹਾਲਾਤ ਨਹੀਂ ਹਨ। ਹਾਲਾਂਕਿ ਕੁੱਝ ਇਲਾਕਿਆਂ 'ਚ ਥੋੜ੍ਹਾ ਪਾਣੀ ਜਮਾਂ ਜਰੂਰ ਹੋਇਆ ਹੈ ਲੇਕਿਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਤੇ ਵੀ ਪਾਣੀ ਭਰਨ ਨਾਲ ਹਾਲਾਤ ਵਿਗੜਨਗੇ ਨਹੀਂ।

ਬੀਐਮਸੀ ਦੇ ਮੁਤਾਬਕ ਅਗਲੇ 48 ਘੰਟਿਆਂ ਤੱਕ ਪੂਰੀ ਮੁੰਬਈ 'ਚ ਭਾਰੀ ਬਾਰਿਸ਼ ਦੇ ਲੱਛਣ ਹਨ। ਜਾਣਕਾਰੀ ਦੇ ਮੁਤਾਬਕ ਬਾਰਿਸ਼ ਦਾ ਅਸਰ ਹੌਲੀ - ਹੌਲੀ ਲੋਕਲ ਟਰੇਨਾਂ 'ਤੇ ਪੈਣ ਲੱਗਾ ਹੈ। ਸੈਂਟਰਲ ਤੇ ਹਾਰਬਰ ਰੂਟ ਦੀਆਂ ਲੋਕਲ ਟਰੇਨਾਂ ਅੱਧੇ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ, ਜਦੋਂ ਕਿ ਵੈਸਟਰਨ ਲਾਈਨ 'ਤੇ ਲੋਕਲ ਕਰੀਬ 10 ਮਿੰਟ ਦੇਰੀ ਨਾਲ ਚੱਲ ਰਹੀ ਹੈ। ਬਾਰਿਸ਼ ਨਾਲ ਮੁੰਬਈ ਦੇ ਕਈ ਇਲਾਕਿਆਂ 'ਚ ਟਰੈਫਿਕ ਜਾਮ ਹੋ ਗਿਆ ਹੈ, ਜਿਸ ਕਾਰਨ ਕੰਮ ਲਈ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।