arrow

ਅਮਰੀਕਾ 'ਚ ਰਹਿ ਰਹੇ ਕੱਚੇ ਭਾਰਤੀਆਂ ਲਈ ਖੁਸ਼ਖਬਰੀ

ਨਿਊਯਾਰਕ , 11 ਜੁਲਾਈ-

ਅਮਰੀਕਾ ਵਿਚ ਰਹਿ ਰਹੇ ਕੱਚੇ ਭਾਰਤੀਆਂ ਸਮੇਤ 1.1 ਕਰੋੜ ਨਜਾਇਜ਼ ਪਰਵਾਸੀਆਂ ਲਈ ਖੁਸ਼ਖਬਰੀ ਹੈ। ਅਮਰੀਕਾ ਨੇ ਇਮੀਗ੍ਰੇਸ਼ਨ ਸੁਧਾਰਾਂ 'ਤੇ ਸੰਘੀ ਪੱਧਰ 'ਤੇ ਜਾਰੀ ਅੜਿੱਕੇ ਦੇ ਬਾਵਜੂਦ ਇਨ੍ਹਾਂ ਨਜਾਇਜ਼ ਪਰਵਾਸੀਆਂ ਸਮੇਤ ਸਾਰੇ ਨਾਗਰਿਕਾਂ ਨੂੰ ਨਿਗਮ ਪਛਾਣ ਪੱਤਰ ਮੁੱਹਈਆ ਕਰਵਾਉਣ ਦਾ ਐਲਾਨ ਕੀਤਾ ਹੈ।

ਪਰਵਾਸੀ ਰਿਹਾਇਸ਼ ਸਥਿਤੀ 'ਤੇ ਵਿਚਾਰ ਕੀਤੇ ਬਗੈਰ ਨਿਊਯਾਰਕ ਦੇ ਪੰਜ ਖੇਤਰਾਂ ਦੇ ਸਾਰੇ ਨਾਗਰਿਕਾਂ ਨੂੰ ਪਛਾਣ ਪੱਤਰ ਦਿੱਤੇ ਜਾਣਗੇ। ਸ਼ਹਿਰ ਪ੍ਰਸ਼ਾਸਨ ਪ੍ਰੋਗਰਾਮ ਲਾਗੂ ਕਰਨ ਦੇ ਲਈ ਛੇਤੀ ਹੀ ਕੰਮ ਸ਼ੁਰੂ ਕਰੇਗਾ ਅਤੇ ਸਾਲ 2015 ਤੱਕ ਨਵਾਂ ਪਛਾਣ ਪੱਤਰ ਪੇਸ਼ ਕੀਤੇ ਜਾਣ ਦਾ ਟੀਚਾ ਤੈਅ ਕੀਤਾ ਗਿਆ ਹੈ।

ਪ੍ਰੋਗਰਾਮ ਦੇ ਪਹਿਲੇ ਸਾਲ ਦੌਰਾਨ ਐਪਲੀਕੈਂਟਾਂ ਨੂੰ ਬਿਨਾਂ ਕਿਸੇ ਫੀਸ ਦੇ ਪਛਾਣ ਪੱਤਰ ਜਾਰੀ ਕੀਤੇ ਜਾਣਗੇ। ਮੇਅਰ ਬਿਲ ਡੇਅ ਬਲਾਸੀਓ ਨੇ ਕਿਹਾ ਕਿ ਉਹ ਅਜਿਹੇ ਸ਼ਹਿਰ ਨੂੰ ਸਵੀਕਾਰ ਨਹੀਂ ਕਰ ਸਕਦੇ, ਜਿੱਥੇ ਲੋਕ ਡਰ ਵਿਚ ਆਪਣੀ ਜ਼ਿੰਦਗੀ ਗੁਜ਼ਾਰਨ, ਆਪਣੇ ਬੱਚਿਆਂ ਦੇ ਸਕੂਲਾਂ ਵਿਚ ਨਾ ਜਾ ਸਕਣ, ਇੱਥੋਂ ਤੱਕ ਕਿ ਕਿਤੇ ਆਪਣੇ ਹਸਤਾਖਰ ਤੱਕ ਨਾ ਕਰ ਸਕਣ।