arrow

ਅਰੁਣ ਜੇਤਲੀ ਦੇ '100 ਕਰੋੜ' ਦਾ ਟਵਿੱਟਰ 'ਤੇ ਉਡਿਆ ਮਜ਼ਾਕ

ਨਵੀਂ ਦਿੱਲੀ , 11 ਜੁਲਾਈ-

ਸੱਤਾ ਵਿਚ ਆਈ ਨਰਿੰਦਰ ਮੋਦੀ ਸਰਕਾਰ ਨੇ ਕੱਲ ਯਾਨੀ ਕਿ ਵੀਰਵਾਰ ਨੂੰ ਆਪਣਾ ਆਮ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਪੇਸ਼ ਕੀਤਾ। ਇਸ ਪਹਿਲੇ ਆਮ ਬਜਟ ਦੀ ਆਰਥਕ ਜਗਤ 'ਚ ਜੰਮ ਕੇ ਤਰੀਫ ਹੋਈ ਪਰ ਸੋਸ਼ਲ ਮੀਡੀਆ 'ਤੇ ਇਸ ਬਜਟ ਨੂੰ ਆਲੋਚਨਾ ਵੀ ਝਲਣੀ ਪਈ। ਕਾਰਨ ਹੈ ਕਿ ਬਜਟ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਦਾ 100 ਕਰੋੜ ਦਾ ਹੋਣਾ। ਆਪਣੇ ਬਜਟ ਭਾਸ਼ਣ ਵਿਚ ਵਿੱਤ ਮੰਤਰੀ ਅਰੁਣ ਜੇਤਲੀ ਨੇ 100 ਕਰੋੜ ਰੁਪਏ ਦੀਆਂ 29 ਯੋਜਨਾਵਾਂ ਦਾ ਐਲਾਨ ਕੀਤਾ।

ਵਾਰ-ਵਾਰ 100 ਕਰੋੜ ਸ਼ਬਦ ਆਉਣ 'ਤੇ ਟਵਿੱਟਰ 'ਤੇ ਬਜਟ ਨੂੰ ਲੈ ਕੇ ਜਮ ਕੇ ਆਲੋਚਨਾ ਹੋਈ। ਕਿਹਾ ਜਾਣ ਲੱਗਾ ਕਿ ਮੋਦੀ ਸਰਕਾਰ ਨੇ ਬਾਲੀਵੁੱਡ ਤੋਂ ਪ੍ਰਰੇਣਾ ਲਈ ਹੈ। ਜਿਸ ਤਰ੍ਹਾਂ ਫਿਲਮ ਦਾ 100 ਕਰੋੜ ਕਮਾਉਣਾ ਉਸ ਦੀ ਕਾਮਯਾਬੀ ਦਾ ਪੈਮਾਨਾ ਬਣ ਗਿਆ ਹੈ। ਉਸ ਤਰ੍ਹਾਂ ਹੀ ਮੋਦੀ ਸਰਕਾਰ ਵੀ ਆਪਣੀਆਂ ਯੋਜਨਾਵਾਂ ਲਈ 100 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਐਲਾਨ ਕਰ ਕੇ ਉਸ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਲੋਕਾਂ ਨੇ ਤਾਂ '100 ਕਰੋੜ' ਨੂੰ ਹੀ ਵਰਡ ਆਫ ਦਿ ਡੇਅ ਐਲਾਨ ਕਰ ਦਿੱਤਾ।