arrow

ਮੋਦੀ ਨੇ ਜ਼ੋਹਰਾ ਸਹਿਗਲ ਦੀ ਮੌਤ 'ਤੇ ਸੋਗ ਪ੍ਰਗਟਾਇਆ

ਨਵੀਂ ਦਿੱਲੀ, 11 ਜੂਲਾਈ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਟਰੈਸ ਜ਼ੋਹਰਾ ਸਹਿਗਲ ਦੀ ਮੌਤ 'ਤੇ ਸੋਗ ਪ੍ਰਗਟਾਇਆ ਹੈ। ਮੋਦੀ ਨੇ ਟਵੀਟ ਕਰ ਤੇ ਸੋਗ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਜ਼ੋਹਰਾ ਦੀ ਅਦਾਕਾਰੀ ਦੀ ਕਈ ਪੀੜੀਆਂ ਨੇ ਤਾਰੀਫ ਕੀਤੀ ਹੈ। ਦੱਸਣਯੋਗ ਹੈ ਕਿ ਰੰਗ ਮੰਚ ਤੇ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਜ਼ੋਹਰਾ ਸਹਿਗਲ ਦਾ ਵੀਰਵਾਰ ਸ਼ਾਮ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ।

ਉਹ 102 ਸਾਲ ਦੀ ਸਨ। ਸ਼ੁੱਕਰਵਾਰ ਨੂੰ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਵਦਾਹ ਗ੍ਰਹਿ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ। ਉਨ੍ਹਾਂ ਨੇ ਇੰਗਲੈਂਡ ਦੇ ਕਈ ਮਸ਼ਹੂਰ ਟੀਵੀ ਸੀਰੀਅਲਾਂ ਤੋਂ ਇਲਾਵਾ ਬਾਲੀਵੁਡ ਦੀ ਵੀ ਕਈ ਫਿਲਮਾਂ 'ਚ ਕੰਮ ਕੀਤਾ ਸੀ। ਜ਼ੋਹਰਾ ਦੀ ਆਖਰੀ ਹਿੰਦੀ ਫਿਲਮ 2007 'ਚ ਸੰਜੈ ਲੀਲਾ ਭੰਸਾਲੀ ਦੀ ਸਾਂਵਰੀਆ ਸੀ।