arrow

24 ਘੰਟੇ ਤਾਂ ਦੂਰ ਬਾਦਲ ਵਲੋਂ 8 ਘੰਟੇ ਬਿਜਲੀ ਦੇਣ ਦਾ ਵਾਅਦਾ ਵੀ ਠੁੱਸ

ਬਟਾਲਾ , 11 ਜੁਲਾਈ-

ਚੋਣਾਂ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦਾ ਦਾਅਵਾ ਕੀਤਾ ਗਿਆ ਸੀ ਪਰ ਸਰਕਾਰ ਬਣਨ 'ਤੇ ਬਾਦਲ ਸਰਕਾਰ ਆਪਣਾ ਵਾਅਦਾ ਭੁੱਲ ਚੁੱਕੀ ਹੈ, ਜਿਸ ਕਾਰਨ ਕਿਸਾਨਾਂ ਵਿਚ ਉਨ੍ਹਾਂ ਪ੍ਰਤੀ ਭਾਰੀ ਰੋਸ਼ ਅਤੇ ਨਿਰਾਸ਼ਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਕੋਟਲਾ ਬਾਮਾ ਸਾਬਕਾ ਚੇਅਰਮੈਨ, ਅਵਤਾਰ ਸਿੰਘ ਸਾਬਕਾ ਸਰਪੰਚ ਪਿੰਡ ਧੌਲਪੁਰ, ਨਿਰਮਲ ਸਿੰਘ ਰਿਖੀਆ, ਨਰਿੰਦਰ ਸਿੰਘ ਪੱਡਾ ਆੜ੍ਹਤੀ ਸੈਦ ਮੁਬਾਰਕ, ਗੁਰਮੀਤ ਸਿੰਘ ਪੰਚ ਧੌਲਪੁਰ, ਕਾਬਲ ਸਿੰਘ ਸਾਬਕਾ ਸਰਪੰਚ ਰਿਖੀਆ, ਹਰਦਿਆਲ ਸਿੰਘ ਰਿਖੀਆ, ਗੋਰਖਨਾਥ ਸ਼ਰਮਾ ਚੋਰਾਂਵਾਲੀ, ਰਜਿੰਦਰ ਸਿੰਘ ਦਾਬਾਂਵਾਲ, ਹਰਭਜਨ ਸਿੰਘ ਧੌਲਪੁਰ, ਗੁਰਮੁੱਖ ਸਿੰਘ ਧੌਲਪੁਰ, ਰਜਿੰਦਰ ਸਿੰਘ ਗੋਗੀ ਸਰੂਪਵਾਲੀ, ਜਸਬੀਰ ਸਿੰਘ ਸ਼ੇਖੂਪੁਰ, ਹੈੱਪੀ ਸਰੂਪਵਾਲੀ, ਲਾਲੀ ਸੈਦਮੁਬਾਰਕ, ਸਮਿੱਤਰ ਸਿੰਘ ਸਾਬਕਾ ਸਰਪੰਚ ਢਡਿਆਲਾ, ਬਖਤਾਵਰ ਸਿੰਘ ਸਰਪੰਚ ਚੋਰਾਂਵਾਲੀ, ਗੁਰਦਿਆਲ ਸਿੰਘ ਆੜ੍ਹਤੀ ਪੰਨੂੰ ਘੋਗਾ, ਬੂਟਾ ਸਿੰਘ ਸਾਬਕਾ ਸਰਪੰਚ ਪਿੰਡ ਘੋਗਾ, ਗੁਰਮੀਤ ਸਿੰਘ ਪੰਨੂੰ ਕੋਟਲਾਬਾਮਾ ਨੇ ਕਿਹਾ ਕਿ ਸਾਡੇ ਪਿੰਡਾਂ ਵਿਚ 6 ਘੰਟੇ ਬਿਜਲੀ ਸਪਲਾਈ ਮਿਲਦੀ ਹੈ ਪਰ ਇਨ੍ਹਾਂ 6 ਘੰਟਿਆਂ ਵਿਚ ਹੀ 2-2 ਘੰਟਿਆਂ ਦੇ ਲੰਬੇ ਕੱਟ ਲੱਗ ਰਹੇ ਹਨ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਹਨ।

ਉਨ੍ਹਾਂ ਕਿਹਾ ਕਿ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਸਾਡੀਆਂ ਝੋਨੇ ਦੀਆਂ ਫਸਲਾਂ ਸੁੱਕ ਕੇ ਤਬਾਹ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਘਰ ਦਾ ਗੁਜ਼ਾਰਾ ਸਾਡੀਆਂ ਫਸਲਾਂ ਦੀ ਕਮਾਈ ਨਾਲ ਹੀ ਚਲਦਾ ਹੈ ਪਰ ਜਦੋਂ ਸਾਡੀਆਂ ਫਸਲਾਂ ਨੂੰ ਪਾਣੀ ਹੀ ਨਸੀਬ ਨਹੀਂ ਹੋਵੇਗਾ ਤਾਂ ਉਹ ਖਰਾਬ ਹੋ ਜਾਣਗੀਆਂ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਪਣ ਵਾਅਦੇ ਅਨੁਸਾਰ ਸਾਨੂੰ ਨਿਰੰਤਰ ਬਿਜਲੀ 8 ਘੰਟੇ ਦਿੱਤੀ ਜਾਵੇ ਤਾਂ ਜੋ ਸਾਡੀਆਂ ਫਸਲਾਂ ਖਰਾਬ ਹੋਣ ਤੋਂ ਬਚ ਸਕਣ।