arrow

ਬਾਦਲ ਕੱਲ੍ਹ ਕਰਨਗੇ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਦੀ ਨਵੀਂ ਇਮਾਰਤ ਦਾ ਉਦਘਾਟਨ

ਐੱਸ. ਏ. ਐੱਸ. ਨਗਰ, 11 ਜੁਲਾਈ-

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ-65 ਏ ਵਿਖੇ 65 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਦੀ ਆਧੁਨਿਕ ਤੇ ਨਿਵੇਕਲੀ ਕਿਸਮ ਦੀ ਇਮਾਰਤ ਬਣਾਈ ਗਈ ਹੈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਕੱਲ੍ਹ 12 ਜੁਲਾਈ ਨੂੰ ਕਰਨਗੇ।

ਮੰਡੀ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਦੀ ਆਧੁਨਿਕ ਤੇ ਨਿਵੇਕਲੀ ਇਮਾਰਤ 2 ਏਕੜ ਰਕਬੇ 'ਚ ਬਣਾਈ ਗਈ ਹੈ। ਮੰਡੀ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾ ਪੰਜਾਬ ਮੰਡੀ ਬੋਰਡ ਦੀ ਦਫ਼ਤਰੀ ਇਮਾਰਤ ਚੰਡੀਗੜ੍ਹ ਦੇ ਸੈਕਟਰ 17 'ਚ ਸੀ, ਜਿਥੇ ਕਿ ਜਗ੍ਹਾ ਦੀ ਤੰਗੀ ਹੋਣ ਕਾਰਨ ਬ੍ਰਾਂਚਾਂ ਦੇ ਕਰਮਚਾਰੀ ਤੇ ਅਧਿਕਾਰੀ ਸੈਕਟਰ 35 ਚੰਡੀਗੜ੍ਹ ਸਥਿਤ ਕਿਸਾਨ ਭਵਨ ਤੇ ਹੋਰਨਾਂ ਥਾਵਾਂ 'ਤੇ ਬੈਠਦੇ ਸਨ।

ਉਨ੍ਹਾਂ ਦੱਸਿਆ ਕਿ ਇਸ ਨਵੀਂ ਬਣਾਈ ਗਈ 6 ਮੰਜਲੀ ਇਮਾਰਤ 'ਚ ਪੰਜਾਬ ਮੰਡੀ ਬੋਰਡ ਦੇ ਚੰਡੀਗੜ੍ਹ ਸਥਿਤ ਸਾਰੇ ਦਫ਼ਤਰ ਇਸ ਇਮਾਰਤ 'ਚ ਆ ਜਾਣਗੇ ਤੇ ਲੋਕਾਂ ਨੂੰ ਇਕੋ ਛੱਤ ਥੱਲੇ ਸਾਰਾ ਅਮਲਾ ਉਪਲੱਬਧ ਹੋ ਸਕੇਗਾ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕੰਮ ਕਾਜ ਕਰਵਾਉਣੇ ਆਸਾਨ ਹੋ ਜਾਣਗੇ।