arrow

ਛੋਟੇ ਕਾਰੋਬਾਰੀ ਤੇ ਕਿਸਾਨਾਂ ਲਈ ਨਿਰਾਸ਼ਾ ਵਾਲਾ ਬਜਟ- ਜਗਬੀਰ ਬਰਾੜ

ਜਲੰਧਰ , 11 ਜੁਲਾਈ-

ਪ੍ਰਾਇਮਰੀ ਐਜ਼ੂਕੇਸ਼ਨ, ਪ੍ਰਾਇਮਰੀ ਸਿਹਤ, ਛੋਟੇ ਕਾਰੋਬਾਰੀ ਤੇ ਕਿਸਾਨਾਂ ਲਈ ਮੌਜੂਦਾ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਵਿਚ ਕੋਈ ਲਾਭ ਨਹੀਂ ਦਿੱਤਾ ਗਿਆ ਹੈ, ਜਿਸ ਕਰਕੇ ਇਸ ਬਜ਼ਟ ਨੇ ਵਿਸ਼ੇਸ਼ ਕਰਕੇ ਗਰੀਬ ਤੇ ਮਜ਼ਦੂਰ ਵਰਗ ਨੂੰ ਕਾਫੀ ਨਿਰਾਸ਼ਾ ਪਹੁੰਚਾਈ ਹੈ।

ਇਹ ਵਿਚਾਰ ਸਾਬਕਾ ਵਿਧਾਇਕ ਤੇ ਕਾਂਗਰਸ ਨੇਤਾ ਜਗਬੀਰ ਸਿੰਘ ਬਰਾੜ ਨੇ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਬਜਟ ਨਾਲ ਸਰਕਾਰ ਵਲੋਂ ਕਹੇ ਗਏ ਅੱਛੇ ਦਿਨ ਨਹੀਂ ਆਉਣਗੇ। ਆਮ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੇਗੀ। ਬਰਾੜ ਨੇ ਕਿਹਾ ਕਿ ਇਸ ਬਜ਼ਟ ਨਾਲ ਗਰੀਬ 'ਤੇ ਮਹਿੰਗਾਈ ਦਾ ਬੋਝ ਹੋਰ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸੱਤਾ ਵਿਚ ਆਉਣ ਲਈ ਮੋਦੀ ਸਰਕਾਰ ਨੇ ਜੋ ਲੋਕਾਂ ਨੂੰ ਸੁਪਨੇ ਦਿਖਾਏ ਸਨ।

ਉਹ ਤਾਂ ਹੁਣ ਤੋਂ ਹੀ ਚੂਰ-ਚੂਰ ਹੁੰਦੇ ਦਿਖਾਈ ਦੇ ਰਹੇ ਹਨ ਤੇ ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਹੈ, ਨੂੰ ਲੈ ਕੇ  ਆਮ ਲੋਕਾਂ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੇਸ਼ ਕੀਤੇ ਗਏ ਰੇਲ ਬਜਟ ਨੇ ਵੀ ਆਮ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ  ਕਿਹਾ ਕਿ ਜਿਸ ਬਜਟ ਵਿਚ ਆਮ ਤੇ ਗਰੀਬ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਉਸ ਬਜਟ ਦਾ ਕੀ ਫਾਇਦਾ।