arrow

ਦੇਸ਼ ਦੇ ਚੰਗੇ ਦਿਨ ਆਉਣ ਨਾਲ ਹੀ ਲੋਕਾਂ ਦੇ ਚੰਗੇ ਦਿਨ ਆਉਣਗੇ- ਜੇਤਲੀ

ਨਵੀਂ ਦਿੱਲੀ , 11 ਜੁਲਾਈ-

ਇਕ ਨਿੱਜੀ ਚੈੱਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਅਰੁਣ ਜੇਤਲੀ ਨੇ ਕਿਹਾ ਕਿ  ਸਪਲਾਈ ਦਾ ਸਿੱਧਾ ਅਸਰ ਮਹਿੰਗਾਈ 'ਤੇ ਪੈਂਦਾ ਹੈ। ਦਰਾਮਦ ਕੀਤੇ ਜਾਣ ਵਾਲੇ ਤੇਲ ਦੀ ਭੂਮਿਕਾ ਰਹਿੰਦੀ ਹੈ।

ਸਾਡੀ ਸਰਕਾਰ ਦੌਰਾਨ ਪਿਆਜ਼ 18 ਤੋਂ ਵਧ ਕੇ 25 ਰੁਪਏ ਹੋਇਆ ਤਾਂ ਅਸੀਂ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਸੋਕੇ ਨੂੰ ਲੈ ਕੇ ਵੀ ਅਸੀਂ ਯੋਜਨਾ ਬਣਾਈ ਹੋਈ ਹੈ। ਫਿਲਹਾਲ ਇਸ ਪਲਾਨ ਨੂੰ ਜਨਤਕ ਕਰਨ ਦੀ ਲੋੜ ਨਹੀਂ ਹੈ। ਅਰੁਣ ਜੇਤਲੀ ਨੇ ਕਿਹਾ ਕਿ ਲੋਕਾਂ ਦੇ ਚੰਗੇ ਦਿਨ ਉਦੋਂ ਆਉਣਗੇ ਜਦੋਂ ਦੇਸ਼ ਦੇ ਚੰਗੇ ਦਿਨ ਆਉਣਗੇ। ਯੂ. ਪੀ. ਏ. ਸਰਕਾਰ ਨੇ ਅਰਥ ਵਿਵਸਥਾ ਨੂੰ ਮਾੜੀ ਹਾਲਤ ਵਿਚ ਪਹੁੰਚਾ ਦਿਤਾ ਸੀ ਜਿਸ ਕਾਰਨ ਲੋਕਾਂ ਦਾ ਅਰਥ ਵਿਵਸਥਾ ਤੋਂ ਵਿਸ਼ਵਾਸ ਉਠ ਗਿਆ ਸੀ।

ਸਿਰਫ 45 ਦਿਨਾਂ 'ਚ ਅਸੀਂ ਇਸ ਸਥਿਤੀ ਵਿਚੋਂ ਦੇਸ਼ ਨੂੰ ਬਾਹਰ ਕੱਢਣਾ ਸੀ। ਸਾਡੇ ਕੋਲ ਕੋਈ ਚਾਰਾ ਨਹੀਂ ਸੀ। ਇਹ ਤਾਂ ਸ਼ੁਰੂਆਤ ਹੈ, ਇਸ ਯਾਤਰਾ ਦਾ ਅੰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਹੋ ਗਈ ਹੈ। ਸਾਡਾ ਮੰਤਵ ਕਰ ਨੀਤੀ ਦੀ ਸਥਿਰਤਾ ਨੂੰ ਬਣਾਉਣਾ, ਨਿਵੇਸ਼ ਲਈ ਦਰਵਾਜ਼ੇ ਖੋਲ੍ਹਣਾ ਹੈ, ਇਹ ਅਸੀਂ ਕੀਤਾ ਹੈ। ਸ਼ੁਰੂਆਤ ਚੰਗੀ ਰਹੀ ਹੈ। ਅਸੀਂ ਨਹੀਂ ਚਾਹੁੰਦੇ ਸੀ ਕਿ ਆਮ ਆਦਮੀ 'ਤੇ ਕੋਈ ਬੋਝ ਪਵੇ।