arrow

ਗਰਮ ਰੁੱਤ ਦਾ ਅਨਮੋਲ ਤੋਹਫਾ ਫਾਲਸਾ

ਨਵੀਂ ਦਿੱਲੀ, 11 ਜੁਲਾਈ-

* ਫਾਲਸਾ ਗਰਮ ਰੁੱਤ ਵਿਚ ਮਿਲਣ ਵਾਲਾ ਫਲ ਹੈ। ਇਹ ਸਰੀਰ ਦੀ ਗਰਮੀ ਸ਼ਾਂਤ ਕਰਦਾ ਹੈ ਅਤੇ ਵਿਅਕਤੀ ਨੂੰ ਅਰੋਗ ਬਣਾਉਂਦਾ ਹੈ। ਇਸ ਲਈ ਇਸ ਦੀ ਵਰਤੋਂ ਬਹੁਤ ਲਾਹੇਵੰਦ ਹੈ।

* ਇਹ ਸਸਤਾ ਤੇ ਵਿਟਾਮਿਨਾਂ ਨਾਲ ਭਰਪੂਰ ਫਲ ਹੈ। ਫਾਲਸੇ ਦੀ ਵਰਤੋਂ ਫਲ ਤੇ ਸ਼ਰਬਤ ਦੋਵਾਂ ਰੂਪਾਂ ਵਿਚ ਕੀਤੀ ਜਾ ਸਕਦੀ ਹੈ। ਇਹ ਸਵਾਦ ਵਿਚ ਖੱਟਾ-ਮਿੱਠਾ ਹੁੰਦਾ ਹੈ।

* ਫਾਲਸੇ ਦਾ ਸ਼ਰਬਤ ਦਿਲ ਦੀਆਂ ਬੀਮਾਰੀਆਂ ਲਈ ਖਾਸ ਤੌਰ 'ਤੇ ਲਾਹੇਵੰਦ ਹੈ।

* ਐਸੀਡਿਟੀ ਦੀ ਹਾਲਤ ਵਿਚ ਫਾਲਸੇ ਦਾ ਸ਼ਰਬਤ ਪੀਓ।

* ਬਹੁਤ ਜ਼ਿਆਦਾ ਪਿਆਸ ਲੱਗਣ 'ਤੇ ਫਾਲਸੇ ਦੇ ਰਸ ਵਿਚ ਖੰਡ ਜਾਂ ਮਿਸ਼ਰੀ ਮਿਲਾ ਕੇ ਪੀਓ।

* ਫਾਲਸੇ ਦਾ ਸ਼ਰਬਤ ਗਰਮੀ ਤੇ ਜਲਣ ਮਿਟਾ ਕੇ ਦਿਮਾਗ ਨੂੰ ਤਰੋਤਾਜ਼ਾ ਕਰਦਾ ਹੈ।

* ਇਹ ਗਲੇ ਦੀ ਖਰਾਸ਼ ਤੇ ਪੀੜ ਵਰਗੀਆਂ ਪ੍ਰੇਸ਼ਾਨੀਆਂ ਦੂਰ ਕਰਦਾ ਹੈ।

* ਫਾਲਸੇ ਦੀ ਜੜ੍ਹ ਦਾ ਕਾੜ੍ਹਾ ਗਠੀਏ ਦੀ ਬੀਮਾਰੀ ਵੇਲੇ ਫਾਇਦਾ ਦਿੰਦਾ ਹੈ।

* ਇਸ ਦੀ ਵਰਤੋਂ ਨਾਲ ਸਰੀਰ ਮਜ਼ਬੂਤ ਬਣਦਾ ਹੈ।

* ਪੇਟ ਦਰਦ ਹੋਣ 'ਤੇ ਅਜਵਾਇਣ ਨੂੰ ਫਾਲਸੇ ਦੇ ਸ਼ਰਬਤ ਨਾਲ ਖਾਓ। ਪੇਟ ਦੀਆਂ ਹੋਰ ਤਕਲੀਫਾਂ ਤੋਂ ਵੀ ਛੁਟਕਾਰਾ ਮਿਲੇਗਾ।

* ਬਦਹਜ਼ਮੀ, ਖੂਨ ਦੀ ਕਮੀ ਤੇ ਪੇਟ ਦੀਆਂ ਕਮਜ਼ੋਰੀਆਂ ਮਿਟਾਉਣ ਲਈ ਫਾਲਸੇ ਦੇ ਰਸ ਵਿਚ ਗੁਲਾਬ ਜਲ ਤੇ ਦੁੱਗਣੀ ਮਾਤਰਾ ਵਿਚ ਮਿਸ਼ਰੀ ਦਾ ਚੂਰਨ ਮਿਲਾ ਕੇ ਪੀਓ।

* ਸਰੀਰ ਦੇ ਕਿਸੇ ਵੀ ਹਿੱਸੇ ਵਿਚ ਦਰਦ ਹੋਣ 'ਤੇ ਫਾਲਸੇ ਦੀ ਛਿੱਲ ਬਾਰੀਕ ਪੀਹ ਕੇ ਇਸ ਦਾ ਲੇਪ ਦਰਦ ਵਾਲੀ ਥਾਂ 'ਤੇ ਲਗਾਓ।

* ਫਾਲਸੇ ਦੀਆਂ ਪੱਤੀਆਂ ਦੀ ਪੁਲਟਿਸ ਬਣਾ ਕੇ ਬੰਨ੍ਹਣ ਨਾਲ ਆਰਾਮ ਮਿਲਦਾ ਹੈ।

* ਫਾਲਸੇ ਦੀ ਚਟਨੀ ਨਾਲ ਭੋਜਨ ਜਲਦੀ ਪਚ ਜਾਂਦਾ ਹੈ।

* ਫਾਲਸੇ ਸੁਕਾ ਕੇ ਪੀਹ ਲਵੋ, ਫਿਰ ਜੀਰਾ, ਕਾਲਾ ਲੂਣ ਤੇ ਅਜਵਾਇਣ ਮਿਲਾ ਕੇ ਚੂਰਨ ਬਣਾਓ। ਇਸ ਚੂਰਨ ਨੂੰ ਖਾਂਦੇ ਰਹਿਣ ਨਾਲ ਖੂਨ ਵਿਚਲੇ ਨੁਕਸ ਦੂਰ ਹੁੰਦੇ ਹਨ ਅਤੇ ਖੂਨ ਸਾਫ ਹੁੰਦਾ ਹੈ।

* ਪੱਕੇ ਹੋਏ ਫਾਲਸੇ ਦਾ ਰਸ, ਭੁੰਨਿਆ ਜੀਰਾ, ਸੁੰਢ ਤੇ ਖੰਡ ਮਿਲਾ ਕੇ ਖਾਣ ਨਾਲ ਸਰੀਰਕ ਸਮੱਸਿਆਵਾਂ ਵੇਲੇ ਫਾਇਦਾ ਮਿਲਦਾ ਹੈ।

* ਡਾਇਰੀਆ ਹੋਣ 'ਤੇ ਕੱਚੇ ਫਾਲਸੇ ਖਾਣ ਨਾਲ ਤੁਰੰਤ ਆਰਾਮ ਮਿਲਦਾ ਹੈ।

* ਪਿਸ਼ਾਬ ਵਿਚ ਜਲਣ ਤੇ ਰੁਕਾਵਟ ਹੋਣ 'ਤੇ ਫਾਲਸੇ ਦੀ ਜੜ੍ਹ ਪਾਣੀ ਵਿਚ ਭਿਓਂ ਦਿਓ। ਫੁਲ ਜਾਣ 'ਤੇ ਮਸਲ ਕੇ ਛਾਣ ਲਵੋ। ਇਸਦਾ ਪਾਣੀ   ਪੀਣ ਨਾਲ ਪਿਸ਼ਾਬ ਵਿਚ ਰੁਕਾਵਟ ਤੇ ਜਲਣ ਦੂਰ ਹੋਵੇਗੀ। ਇਹ ਪਾਣੀ 5-6 ਦਿਨ ਜ਼ਰੂਰ ਪੀਓ।