arrow

ਪਤਲੇ ਲੋਕ ਹੋ ਜਾਣ ਸਾਵਧਾਨ!

ਲੰਡਨ , 11 ਜੁਲਾਈ-

ਜਿਆਦਾਤਰ ਲੋਕ ਪਤਲੇ ਦੇ ਮਨ 'ਚ ਇਹ ਧਾਰਨਾ ਹੁੰਦੀ ਹੈ ਕਿ ਉਨ੍ਹਾਂ ਨੂੰ ਕਸਰਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈ ਪਰ ਇਕ ਖੋਜ ਰਾਹੀਂ ਇਹ ਪਤਾ ਚੱਲਿਆ ਹੈ ਕਿ ਪਤਲੇ ਲੋਕਾਂ ਨੂੰ ਵੀ ਕਸਰਤ ਦੀ ਉਨੀਂ ਜ਼ਰੂਰਤ ਹੁੰਦੀ ਹੈ ਜਿਨੀਂ ਮੋਟੇ ਲੋਕਾਂ ਨੂੰ। ਜੇਕਰ ਘੱਟ ਭਾਰ ਵਾਲੇ ਲੋਕ ਕਸਰਤ ਨਹੀਂ ਕਰਦੇ ਹਨ ਤਾਂ ਦਿਲ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ।

ਲੰਡਨ '37 ਅਜਿਹੇ ਪਤਲੇ ਲੋਕਾਂ 'ਤੇ ਖੋਜ ਕੀਤੀ ਗਈ ਜਿਹੜੀ ਨਿਯਮਿਤ ਰੂਪ ਨਾਲ ਕਸਰਤ ਕਰਦੇ ਹਨ। ਖੋਜ 'ਚ ਪਾਇਆ ਗਿਆ ਕਿ ਉਨ੍ਹਾਂ ਵਿਅਕਤੀਆਂ ਨੂੰ ਦਿਲ ਸੰਬੰਧੀ ਕੋਈ ਬਿਮਾਰੀ ਨਹੀਂ ਅਤੇ ਕੈਲੇਸਟਰੋਲ ਸਹੀ ਪੱਧਰ 'ਤੇ ਸੀ। ਇਸ ਤੋਂ ਇਲਾਵਾ 46 ਪਤਲੇ ਅਤੇ 28 ਮੋਟੇ ਲੋਕਾਂ 'ਤੇ ਅਧਿਐਨ ਕੀਤਾ ਗਿਆ ਜਿਸ 'ਚ ਪਾਇਆ ਗਿਆ ਕਿ ਜਿਹੜੇ ਲੋਕ ਕਸਰਤ ਨਹੀਂ ਕਰਦੇ ਹਨ, ਉਨ੍ਹਾਂ 'ਚ ਕਲੈਸਟਰੋਲ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ।