arrow

ਵੱਖਰੀ ਕਮੇਟੀ ਦੇ ਮਾਮਲੇ 'ਤੇ ਅਦਾਲਤ ਵਿਚ ਨਹੀਂ ਜਾਵੇਗੀ ਐੱਸ. ਜੀ. ਪੀ. ਸੀ.

ਕਰਨਾਲ , 11 ਜੁਲਾਈ-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਦੇ ਗਠਨ ਸੰਬੰਧੀ ਅਦਾਲਤ ਵਿਚ ਨਾ ਜਾਣ ਦਾ ਫੈਸਲਾ ਕੀਤਾ ਹੈ।

ਇਸ ਸੰਬੰਧੀ ਪੁਸ਼ਟੀ ਕਰਦੇ ਹੋਏ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇਸ ਧਾਰਮਿਕ ਜਥੇਬੰਦੀ ਨੇ ਸਿੱਖ ਸੰਗਤਾਂ ਨਾਲ ਸਿੱਧਾ ਪਹੁੰਚ ਕਰਕੇ ਉਨ੍ਹਾਂ ਨੂੰ ਜ਼ਿਲਾ ਪੱਧਰ 'ਤੇ ਇਸ ਸੰਬੰਧੀ ਜਾਣੂ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਰਾਹੀਂ ਕਾਂਗਰਸ ਦੀਆਂ ਸਿੱਖ ਭਾਈਚਾਰੇ ਨੂੰ ਵੰਡਣ ਦੀਆਂ ਨੀਤੀਆਂ ਸੰਬੰਧੀ ਜਾਗਰੂਕਤਾ ਫੈਲਾਈ ਜਾਵੇ।

ਸ. ਮੱਕੜ  ਜੋ ਇਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿਚ ਚੱਲ ਰਹੇ ਲੋਕਾਂ ਦੇ ਖਿਲਾਫ ਸੂਬਾ ਪੱਧਰੀ ਰੋਸ ਪ੍ਰਗਟਾਵੇ ਲਈ ਇਥੇ ਪੁੱਜੇ ਸਨ, ਨੇ ਕਿਹਾ ਕਿ ਵੱਖਰੀ ਬਾਡੀ ਦੀ ਮੰਗ ਕਰ ਰਹੇ ਸਿੱਖ ਆਗੂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ।