arrow

ਹਰਿਆਣਾ ਸਾਹਿਤ ਅਕਾਦਮੀ ਵੱਲੋਂ 18 ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ

ਚੰਡੀਗੜ੍ਹ, 10 ਜੁਲਾਈ-

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ 14 ਜੁਲਾਈ ਨੂੰ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿਚ ਸਾਹਿਤ ਪਰਵ, 2014 ਦੇ ਤਹਿਤ ਸਾਹਿਤਕਾਰ ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ । ਇਸ ਪ੍ਰੋਗ੍ਰਾਮ ਦੀ ਪ੍ਰਧਾਨਗੀ ਸਿੱਖਿਆ ਮੰਤਰੀ ਸ੍ਰੀਮਤੀ ਗੀਤਾ ਭੁਕੱਲ ਕਰੇਗੀ ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਸਾਹਿਤ ਅਕਾਦਮੀ ਦੇ ਨਿਰਦੇਸ਼ਕ ਡਾ.ਸ਼ਯਾਮ ਸ਼ਖਾ ਸ਼ਯਾਮ ਨੇ ਦਸਿਆ ਕਿ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਸੂਚਨਾ, ਲੋਕ ਸੰਪਰਕ ਅਤੇ ਸਭਿਆਚਾਰਕ ਮਾਮਲੇ ਮੰਤਰੀ ਪੰਡਿਤ ਸ਼ਿਵ ਚਰਣ ਲਾਲ ਸ਼ਰਮਾ ਹੋਣਗੇ । ਇਸ ਮੌਕੇ 'ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਡਾ.ਕ੍ਰਿਸ਼ਣ ਕੁਮਾਰ ਖੰਡੇਲਵਾਲ, ਸੂਚਨਾ, ਲੋਕ ਸੰਪਰਕ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਜਰਨਲ ਸੁਧੀਰ ਰਾਜਪਾਲ ਅਤੇ ਹਰਿਆਣਾ ਸਾਹਿਤ ਅਕਾਦਮੀ ਦੇ ਡਿਪਟੀ ਚੇਅਰਮੈਨ ਸੁਰੇਂਦਰ ਸ਼ਰਮਾ ਵੀ ਹਾਜ਼ਿਰ ਹੋਣਗੇ ।

ਉਨ੍ਹਾਂ ਨੇ ਦਸਿਆ ਕਿ ਸਨਮਾਨ ਸਮਾਰੋਹ ਵਿਚ 18 ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ । ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ 18 ਸਾਹਿਤਕਾਰਾਂ ਵਿਚ 4 ਸਾਹਿਤਕਾਰਾਂ ਨੂੰ ਕੌਮੀ ਸਨਮਾਨ ਦਿੱਤਾ ਜਾਵੇਗਾ, ਜਿੰਨ੍ਹਾਂ ਵਿਚ ਲਾਇਫ ਟਾਇਮ ਸਾਹਿਤ ਸਾਧਨਾ ਸਨਮਾਨ ਪ੍ਰਦਮ ਭੂਸ਼ਣ ਗੋਪਾਲ ਦਾਸ ਨੀਰਜ, ਹਰਿਆਣਾ ਗੌਰਵ ਸਨਮਾਨ ਡਾ.ਕੁਸੁਮ ਖੇਮਾਨੀ, ਹਰਿਆਣਾ ਗੌਰਵ ਸਨਮਾਨ, 2012 ਅਰੁਣ ਜੈਮਿਨੀ ਅਤੇ ਆਦਿਯਤ ਅਲਹੜ ਹਾਸ ਸਨਮਾਨ ਡਾ.ਅਸ਼ੋਕ ਚਕੱਰਧਰ ਨੂੰ ਦਿੱਤਾ ਜਾਵੇਗਾ ।

ਡਾ. ਸ਼ਯਾਮ ਨੇ ਦਸਿਆ ਕਿ ਹਰਿਆਣਾ ਸਨਮਾਨ 6 ਸਾਹਿਤਕਾਰਾਂ ਨੂੰ ਦਿੱਤਾ ਜਾਵੇਗਾ, ਜਿੰਨ੍ਹਾਂ ਵਿਚ ਮਹਾਕਵਿ ਸੂਰਦਾਸ ਸਨਮਾਨ ਮਦਨ ਗੋਪਾਲ ਸ਼ਾਸਤਰੀ, ਬਾਬੂ ਬਾਲਮੁਕੁੰਦ ਗੁਪਤ ਸਨਮਾਨ ਸ੍ਰੀਮਤੀ ਚੰਦਰਕਾਂਤਾ, ਲਾਲ ਦੇਸ਼ ਬੰਧੂ ਗੁਪਤ ਸਨਮਾਨ ਮਨਮੋਹਨ ਗੁਪਤਾ ਮੋਨੀ, ਪੰਡਿਤ ਲੱਖਮੀਚੰਦ ਸਨਮਾਨ ਆਚਾਰਿਆ ਮਹਾਬੀਰ ਪ੍ਰਦਾਸ ਸ਼ਾਸਤਰੀ, ਜਨਕਵੀ ਮੇਹਰ ਸਿੰਘ ਸਨਮਾਨ ਯੋਗੇਂਦਰ ਮੌਦਗਿਲ, ਵਧੀਆ ਮਹਿਲਾ ਰਚਨਾਕਾਰ ਸਨਮਾਨ ਸ੍ਰੀਮਤੀ ਸੁਰਦਰਸ਼ਨ ਰਤਨਾਕਾਰ ਨੂੰ ਦਿੱਤਾ ਜਾਵੇਗਾ ।

ਉਨ੍ਹਾਂ ਦਸਿਆ ਕਿ ਵਿਸ਼ੇਸ਼ ਸਾਹਿਤ ਸੇਵੀ ਸਨਮਾਨ 8 ਸਾਹਿਤਕਾਰਾਂ ਨੂੰ ਦਿੱਤਾ ਜਾਵੇਗਾ, ਜਿੰਨ੍ਹਾਂ ਵਿਚ ਡਾ. ਰਾਜੇਂਦਰ ਭਟਨਾਗਰ, ਡਾ.ਬਲਦੇਵ ਵੰਸ਼ੀ, ਡਾ.ਅਮਰਨਾਥ ਅਮਰ, ਅਮਰਨਾਥ ਸਾਹਨੀ, ਵੀਰੇਂਦਰ ਗੋਇਲ, ਰੂਪ ਦੇਵਗੁਣ, ਮਹੇਂਦਰ ਸ਼ਰਮਾ ਅਤੇ ਅਨੁਪਮ ਮਿਸ਼ਰਾ ਸ਼ਾਮਿਲ ਹਨ ।