arrow

ਸਾਡੇ ਜਾਲ 'ਚ ਫਸ ਗਏ ਬ੍ਰਾਜ਼ੀਲੀ- ਲੋਊ

ਬੇਲੋ ਹੌਰੀਜੌਂਟੇ , 10 ਜੁਲਾਈ-

ਜਰਮਨੀ ਦੇ ਕੋਚ ਜੋਇਕਿਮ ਲੋਊ ਨੇ ਕਿਹਾ ਕਿ ਨੇਮਾਰ ਦੀ ਸੱਟ ਪ੍ਰਤੀ ਬ੍ਰਾਜ਼ੀਲ ਦੇ ਭਾਵੁਕ ਪ੍ਰਤੀਕਰਮ ਨੇ ਸੈਮੀਫਾਈਨਲ ਵਿਚ ਉਨ੍ਹਾਂ ਦੀ 7-1 ਨਾਲ ਹਾਰ ਵਿਚ ਅਹਿਮ ਭੂਮਿਕਾ ਨਿਭਾਈ ਹੈ। ਕੋਲੰਬੀਆ ਖ਼ਿਲਾਫ਼ ਕੁਆਰਟਰ ਫਾਈਨਲ ਮੈਚ ਵਿਚ ਰੀੜ ਦੀ ਹੱਡੀ 'ਤੇ ਸੱਟ ਵੱਜਣ ਕਾਰਨ ਨੇਮਾਰ ਬਾਹਰ ਹੋ ਗਿਆ ਅਤੇ ਕਪਤਾਨ ਥਿਆਗੋ ਸਿਲਵਾ ਨੂੰ ਵੀ ਮੁਅੱਤਲ ਕੀਤੇ ਜਾਣ ਕਾਰਨ ਬ੍ਰਾਜ਼ੀਲੀ ਕਾਫੀ ਪ੍ਰੇਸ਼ਾਨ ਸਨ।

ਮਿਨੀਰਾਓ ਸਟੇਡੀਅਮ 'ਤੇ ਨੇਮਾਰ ਦੀ ਗੈਰਮੌਜੂਦਗੀ ਅਤੇ ਗੋਲਕੀਪਰ ਜੂਲੀਓ ਸੀਜ਼ਰ ਨੇ ਉਸ ਦੀ ਦਸ ਨੰਬਰੀ ਜਰਸੀ ਪਹਿਨੀ ਹੋਈ ਸੀ ਪਰ ਜਰਮਨ ਕੋਚ ਲੋਇਊ ਨੇ ਕਿਹਾ ਕਿ ਬ੍ਰਾਜ਼ੀਲੀ ਖਿਡਾਰੀ ਨੇ ਤਹੱਮਲ ਨਾ ਰੱਖ ਸਕੇ, ਜਿਸ ਕਰਕੇ ਜਰਮਨੀ ਨੂੰ ਪਹਿਲੇ 30 ਮਿੰਟਾਂ 'ਚ ਹੀ 5 ਗੋਲ ਕਰਨ ਦੇ ਮੌਕੇ ਮਿਲ ਗਏ। ਉਨ੍ਹਾਂ ਕਿਹਾਇਸ ਤਰ੍ਹਾਂ ਦੇ ਮਾਹੌਲ ਵਿਚ ਰੱਖਣਾ ਜ਼ਰੂਰੀ ਹੁੰਦਾ ਹੈ ਅਤੇ ਇਹ ਸਾਡੀ ਹਮੇਸ਼ਾ ਸ਼ਕਤੀ ਰਹੀ ਹੈ। ਗੋਲਾਂ ਤੋਂ ਬਾਅਦ ਉਹ ਦੰਗ ਰਹਿ ਗਏ ਅਤੇ ਸਾਡਾ ਕੰਮ ਹੋਰ ਵੀ ਸੌਖਾ ਹੋ ਗਿਆ। ਹਰ ਕਿਸੇ ਨੇ ਤਨਦੇਹੀ ਨਾਲ ਕੰਮ ਕੀਤਾ। ਕੋਚ ਨੇ ਕਿਹਾ ਕਿ ਇਸ ਵੱਡੀ ਜਿੱਤ ਤੋਂ ਬਾਅਦ ਜਰਮਨੀ ਦੀ ਟੀਮ ਨੂੰ ਹੰਕਾਰਨਾ ਨਹੀਂ ਚਾਹੀਦਾ।