arrow

ਅਰਜਨਟੀਨਾ ਨੇ ਤੋੜਿਆ ਨੀਦਰਲੈਂਡ ਦਾ ਸੁਪਨਾ

ਸਾਓ ਪਾਉਲੋ , 10 ਜੁਲਾਈ-

ਫੀਫਾ ਵਿਸ਼ਵ ਕੱਪ 2014 ਸੈਮੀਫਾਈਨਲ ਮੁਕਾਬਲੇ ਦਾ ਆਖਰੀ ਮੈਚ ਨੀਦਰਲੈਂਡ ਅਤੇ ਅਰਜਨਟੀਨਾ ਵਿਚਾਲੇ ਏਰਿਨਾ ਕੋਰਿੰਥਿਯੰਸ ਮੈਦਾਨ, ਸਾਓ ਪਾਉਲੋ (ਬ੍ਰਾਜ਼ੀਲ) 'ਚ ਖੇਡੇ ਗਏ ਮੈਚ 'ਚ ਅਰਜਨਟੀਨਾ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ '4-2 ਨਾਲ ਹਰਾ ਕੇ ਇਕ ਵਾਰ ਫਿਰ ਨੀਦਰਲੈਂਡ ਦੇ ਵਿਸ਼ਵ ਕੱਪ ਜਿੱਤਣ ਦੇ ਸੁਪਨੇ ਨੂੰ ਤੋੜ ਦਿੱਤਾ ਹੈ।

ਪਹਿਲਾਂ ਹਾਫ ਖੱਤਮ ਹੋਣ ਤੱਕ ਨੀਦਰਲੈਂਡ ਅਤੇ ਅਰਜਨਟੀਨਾ 'ਚੋਂ ਕੋਈ ਵੀ ਟੀਮ ਗੋਲ ਸਕੋਰ ਨਹੀਂ ਕਰ ਸਕੀ ਜਿਸ ਕਾਰਨ ਪਹਿਲੇ ਹਾਫ ਤੱਕ ਦੋਵੇਂ ਟੀਮਾਂ 0-0 ਗੋਲ ਸਕੋਰ ਨਾਲ ਬਰਾਬਰੀ 'ਤੇ ਰਹੀਆਂ। ਦੂਜੇ ਹਾਫ 'ਚ ਵੀ ਗੋਲ ਰਹਿਤ ਰਹਿਣ ਤੋਂ ਬਾਅਦ ਵਾਧੂ ਸਮਾਂ ਦਿੱਤਾ ਗਿਆ ਪਰ ਅਖੀਰ 'ਚ ਪੈਨਲਟੀ ਸ਼ੂਟਆਊਟ ਨਾਲ ਹਾਰ-ਜਿੱਤ ਦਾ ਫੈਸਲਾ ਹੋਇਆ ਜਿਸ ਵਿਚ ਨੀਦਰਲੈਂਡ ਅਰਜਨਟੀਨਾ ਦਾ ਮੁਕਾਬਲਾ ਨਹੀਂ ਕਰ ਸਕੀ ਅਤੇ ਹਾਰ ਕੇ ਫੀਫਾ ਕੱਪ 2014 ਦੇ ਸਫਰ ਨੂੰ ਅਲਵਿਦਾ ਕਹਿਣਾ ਪਿਆ।

ਇਸ ਤੋਂ ਇਲਾਵਾ ਮੈਚ ਫਾਊਲ 'ਤੇ ਨਜ਼ਰ ਦੌੜਾਈ ਜਾਏ ਤਾਂ ਨੀਦਰਲੈਂਡ ਨੇ 15 ਫਾਊਲ ਕੀਤੇ ਤਾਂ ਅਰਜਨਟੀਨਾਂ ਨੇ ਸਿਰਫ 10 ਫਾਊਲ ਹੀ ਦਿੱਤੇ। ਨੀਦਰਲੈਂਡ ਨੇ ਜਿੱਥੇ ਗੋਲ ਕਰਨ ਲਈ 3 ਵਾਰ ਕੋਸ਼ਿਸ਼ ਕੀਤੀ ਤਾਂ ਅਰਜਨਟੀਨਾ ਨੇ 5 ਵਾਰ ਗੋਲ ਕਰਨ ਦੀ ਕੋਸ਼ਿਸ਼ ਕੀਤੀ।