arrow

ਛੋਟੇ-ਛੋਟੇ ਬਦਾਮ ਖਾਓ, ਵੱਡੇ ਵੱਡੇ ਗੁਣ ਪਾਓ

ਨਵੀਂ ਦਿੱਲੀ , 10 ਜੁਲਾਈ-

ਗਰਮੀ ਦੇ ਮੌਸਮ ਹੋਵੇ ਜਾਂ ਸਰਦੀ, ਹਰ ਮੌਸਮ 'ਚ ਬਾਦਾਮ ਦੀ ਵਰਤੋਂ ਫਾਇਦੇਮੰਦ ਹੈ। ਇਹ ਕੱਚਾ ਹੋਵੇ ਜਾਂ ਪੱਕਿਆ ਹੋਇਆ ਹਰ ਤਰ੍ਹਾਂ ਨਾਲ ਇਸ ਦੀ ਵਰਤੋਂ ਫਾਇਦੇਮੰਦ ਹੈ। ਬਦਾਮ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਬਦਾਮ 'ਚ ਪ੍ਰੋਟੀਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਵਿਟਾਮਿਨਸ ਅਤੇ ਖਣਿਜ ਪਾਏ ਜਾਂਦੇ ਹਨ। ਇਸ ਨੂੰ ਚਾਕਲੇਟ, ਕੇਕ ਬਿਸਕੁੱਟ ਦੀ ਤਰ੍ਹਾਂ ਖਾਣਾ ਚਾਹੀਦਾ ਹੈ।

* ਬਦਾਮ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ।

* ਬਦਾਮ ਨਾਲ ਭਰਪੂਰ ਭੋਜਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ।

* ਛਿਲਕਿਆਂ ਦੇ ਨਾਲ ਬਦਾਮ ਖਾਣਾ ਫਾਇਦੇਮੰਦ ਰਹਿੰਦਾ ਹੈ ਪਰ ਇਸ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ। ਜ਼ਿਆਦਾ ਖਾਣ ਨਾਲ ਇਹ ਹਜ਼ਮ ਨਹੀਂ ਹੁੰਦੇ ਹਨ।

* ਬਦਾਮ ਦੀ ਵਰਤੋਂ ਕਲੈਸਟਰੋਲ ਅਤੇ ਸੋਜ ਨੂੰ ਘੱਟ ਕਰਦਾ ਹੈ।

* ਭਿੱਜੇ ਹੋਏ ਬਦਾਮ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦੇ ਹਨ।

* ਬਦਾਮ ਛਾਤੀ ਦੇ ਵੱਧਣ 'ਚ ਵੀ ਮਦਦ ਕਰਦੇ ਹਨ।

* ਕਬਜ਼ ਅਤੇ ਅਤੜੀਆਂ 'ਚ ਦਰਦ ਹੋਵੇ ਤਾਂ ਤੁਸੀਂ ਬਦਾਮ ਅਤੇ ਅੰਜੀਰ ਦੇ ਨਾਲ ਖਾ ਸਕਦੇ ਹੋ।

* ਬਦਾਮ ਜ਼ੁਕਾਮ ਨਾਲ ਆਉਣ ਵਾਲੇ ਖੂਨ ਨੂੰ ਵੀ ਬੰਦ ਕਰ ਦਿੰਦਾ ਹੈ।

* ਬਦਾਮ ਨੂੰ ਕਿਸੇ ਵੀ ਪਕਵਾਨ 'ਚ ਪਾਉਣ ਨਾਲ ਉਸ ਦਾ ਸੁਆਦ ਬਦਲ ਜਾਂਦਾ ਹੈ।

* ਚਿਹਰੇ 'ਤੇ ਝੁਰੜੀਆਂ ਹੋਣ 'ਤੇ ਬਦਾਮ ਦੇ ਤੇਲ ਨੂੰ ਮਿਲਾ ਕੇ ਪ੍ਰਤੀਦਿਨ ਚਮੜੀ 'ਤੇ ਲਗਾਉਣਾ ਚਾਹੀਦਾ ਹੈ।

* ਜੇਕਰ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਤੁਸੀਂ ਬਦਾਮ ਦੇ ਤੇਲ ਅਤੇ ਸ਼ਹਿਦ ਨੂੰ ਮਿਲਾ ਕੇ ਪੇਸਟ ਤਿਆਰ ਕਰ ਸਕਦੇ ਹੋ। 10 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਵੋ।

* ਮੁਹਾਸੇ ਅਤੇ ਝੁਰੜੀਆਂ ਤੋਂ ਬਚਾਅ ਲਈ ਤੁਸੀਂ ਬਦਾਮ ਤੇਲ ਦੀ ਮਾਲਸ਼ ਕਰ ਸਕਦੇ ਹੋ।

* ਅੱਖਾਂ ਦੇ ਹੇਠਾਂ ਕਾਲੇ ਧੱਬੇ ਹੋਏ ਹੋਣ ਤਾਂ ਬਦਾਮ ਦੇ ਤੇਲ ਨਾਲ ਮਾਲਸ਼ ਕਰ ਸਕਦੇ ਹੋ।