arrow

ਭਾਜਪਾ ਕਰ ਰਹੀ ਹੈ ਰਾਜਸੀ ਦੁਸ਼ਮਣੀ-ਸੋਨੀਆ ਗਾਂਧੀ

ਨਵੀਂ ਦਿੱਲੀ, 10 ਜੁਲਾਈ-

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨੈਸ਼ਨਲ ਹੈਰਾਲਡ ਮਾਮਲੇ ਵਿਚ ਉਨ੍ਹਾਂ ਨੂੰ ਤੇ ਹੋਰਨਾਂ ਨੂੰ ਮਿਲੇ ਆਮਦਨ ਟੈਕਸ ਨੋਟਿਸਾਂ ਬਾਰੇ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਸਭ ਸੱਤਾਧਾਰੀ ਭਾਜਪਾ ਰਾਜਸੀ ਬਦਲਾਖੋਰੀ ਤਹਿਤ ਕਰ ਰਹੀ ਹੈ।

ਇਕ ਟੀ.ਵੀ ਚੈਨਲ ਨਾਲ ਗੱਲ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਭਾਜਪਾ ਦੀ ਇਸ ਕਿਸਮ ਦੀ ਰਾਜਨੀਤੀ ਕਾਂਗਰਸ ਦੀ ਤੇਜੀ ਨਾਲ ਵਾਪਿਸੀ 'ਚ ਮੱਦਦਗਾਰ ਸਾਬਤ ਹੋਵੇਗੀ। ਕਾਂਗਰਸ ਉਪਰ ਦੋਸ਼ ਹੈ ਕਿ ਉਸ ਨੇ 90 ਕਰੋੜ ਰੁਪਏ ਇਕ ਅਜਿਹੀ ਫਰਮ ਨੂੰ ਦਿੱਤੇ ਹਨ ਜਿਸ ਵਿਚ ਜਿਆਦਾਤਰ ਸ਼ੇਅਰ ਗਾਂਧੀ ਪਰਿਵਾਰ ਦੇ ਹਨ। ਇਸ ਬਾਰੇ ਪਾਰਟੀ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਸਵਰਗੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਦੁਆਰਾ ਸਥਾਪਿਤ ਅਖਬਾਰ ਦੀ ਮੱਦਦ ਲਈ ਇਹ ਪੈਸਾ ਕਰਜੇ ਦੇ ਰੂਪ ਵਿਚ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਭਾਜਪਾ ਆਗੂ ਸੁਬਰਾਮਨੀਅਨ ਸਵਾਮੀ ਨੇ ਅਦਾਲਤ ਵਿਚ ਮਾਮਲਾ ਦਾਇਰ ਕੀਤਾ ਹੈ। ਅਦਾਲਤ ਵੱਲੋਂ ਸੋਨੀਆ ਤੇ ਰਾਹੁਲ ਗਾਂਧੀ ਨੂੰ ਅਗਲੇ ਮਹੀਨੇ ਤਲਬ ਕੀਤਾ ਗਿਆ ਹੈ।