arrow

ਸਪੀਕਰ ਵਲੋਂ ਤ੍ਰਿਣਮੂਲ ਮੈਂਬਰਾਂ ਦੀ ਖਿਚਾਈ

ਨਵੀਂ ਦਿੱਲੀ , 10 ਜੁਲਾਈ-

ਲੋਕ ਸਭਾ ਵਿਚ ਵਾਰ ਵਾਰ ਹੁੰਦੇ ਪ੍ਰਦਰਸ਼ਨ ਅਤੇ ਤ੍ਰਿਣਮੂਲ ਕਾਂਗਰਸ ਦੇ ਇਕ ਮੈਂਬਰ ਵਲੋਂ ਕਹਿਣਾ ਕਿ ਤੁਸੀਂ ਨਰਿੰਦਰ ਮੋਦੀ ਦੇ ਸਪੀਕਰ ਨਹੀਂ ਹਨ, ਤੋਂ ਗੁੱਸੇ ਵਿਚ ਆਏ ਸਪੀਕਰ ਸੁਮਿੱਤਰਾ ਮਹਾਜਨ ਨੇ ਕੁਝ ਮੈਂਬਰਾਂ ਦੀ ਖਿਚਾਈ ਕੀਤੀ ਤੇ ਸਪਸ਼ਟ ਰੂਪ ਵਿਚ ਕਿਹਾ ਕਿ ਜੇਕਰ ਉਹ ਕੁਰਸੀ ਦੀ ਮਾਣ ਮਰਿਆਦਾ ਬਰਕਰਾਰ ਰੱਖਣ ਵਿਚ ਨਾਕਾਮ ਰਹਿੰਦੇ ਹਨ ਇਹ ਮਾਮਲਾ ਗੰਭੀਰ ਹੋ ਸਕਦਾ ਹੈ।

ਦੁਖੀ ਦਿਖਾਈ ਦੇ ਰਹੀ ਸਪੀਕਰ ਨੇ ਕਿਹਾ ਕਿ ਅਜਿਹੇ ਆਚਰਣ ਨਾਲ ਸਦਨ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਨੇ ਕਿਹਾ ਕਿ ਸਦਨ ਦੀ ਮਾਣ ਮਰਿਆਦਾ ਸਰਬ ਉੱਚ ਹੈ ਤੇ ਜੋ ਕੁਝ ਸਦਨ ਵਿਚ ਵਾਪਰਿਆ ਉਹ ਬੇਹੱਦ ਮੰਦਭਾਗਾ ਸੀ। ਮਹਾਜਨ ਦੀਆਂ ਇਹ ਸਖ਼ਤ ਟਿਪਣੀਆਂ ਉਦੋਂ ਆਈਆਂ ਜਦੋਂ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਅੱਜ ਤਾਜ਼ਾ ਪ੍ਰਦਰਸ਼ਨ ਕੀਤੇ ਅਤੇ ਸਦਨ ਦੇ ਐਨ ਵਿਚਕਾਰ ਆ ਗਏ। ਇਨ੍ਹਾਂ ਵਿਚੋਂ ਇਕ ਮੈਂਬਰ ਕਲਿਆਣ ਬੈਨਰਜੀ ਮਹਾਜਨ ਨੂੰ ਕਹਿ ਰਿਹਾ ਸੀ ਕਿ 'ਤੁਸੀ ਭਾਜਪਾ ਦੇ ਸਪੀਕਰ ਨਹੀਂ ਹੋ ਤੁਸੀ ਨਰਿੰਦਰ ਮੋਦੀ ਦੇ ਸਪੀਕਰ ਨਹੀਂ ਹੋ'