arrow

ਕਈ ਮਾਮਲਿਆਂ 'ਚ ਮੁਲਜ਼ਮ ਹਨ ਅਮਿਤ ਸ਼ਾਹ

ਨਵੀਂ ਦਿੱਲੀ , 10 ਜੁਲਾਈ-

ਗੁਜਰਾਤ ਪੁਲਸ ਨੇ 2005 'ਚ ਇਕ ਫਰਜ਼ੀ ਮੁਕਾਬਲੇ ਵਿਚ ਉਸ ਦੀ ਪਤਨੀ ਕੌਸਰ ਬੀ ਦੀ ਹੱਤਿਆ ਕਰ ਦਿੱਤੀ ਸੀ। ਇਕ ਸਾਲ ਮਗਰੋਂ ਗੁਜਰਾਤ ਪੁਲਸ ਨੇ ਸੋਹਰਾਬੂਦੀਨ ਦੇ ਸਾਥੀ ਤੁਲਸੀ ਰਾਮ ਪਰਜਾਪਤੀ ਦੀ ਵੀ ਕਥਿਤ ਮੁਕਾਬਲੇ ਵਿਚ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿਚ ਗੁਜਰਾਤ ਪੁਲਸ ਦੇ ਕਈ ਸੀਨੀਅਰ ਅਧਿਕਾਰੀ 2007 ਤੋਂ ਜੇਲ ਵਿਚ ਬੰਦ ਹਨ। 2010 ਵਿਚ ਸੀ. ਬੀ. ਆਈ. ਨੇ ਚਾਰਜਸ਼ੀਟ 'ਚ ਅਮਿਤ ਸ਼ਾਹ 'ਤੇ ਦੋਸ਼ ਲਗਾਇਆ ਕਿ ਉਹ ਗੈਂਗਸਟਰ ਸੋਹਰਾਬੂਦੀਨ ਸ਼ੇਖ ਨਾਲ ਇਕ ਫਿਰੌਤੀ ਰੈਕੇਟ ਵਿਚ ਸ਼ਾਮਲ ਸੀ।

ਸੀ. ਬੀ. ਆਈ. ਨੇ ਇਨ੍ਹਾਂ ਮਾਮਲਿਆਂ ਵਿਚ ਅਮਿਤ ਸ਼ਾਹ ਦੇ ਸ਼ਾਮਲ ਹੋਣ ਦੀ ਗੱਲ ਕਹੀ ਹੈ ਅਤੇ ਉਨ੍ਹਾਂ ਨੂੰ ਕਤਲ ਦੇ 3 ਮਾਮਲਿਆਂ ਵਿਚ ਮੁਲਜ਼ਮ ਬਣਾਇਆ ਹੈ। ਗੁਜਰਾਤ ਦੇ ਗ੍ਰਹਿ ਮੰਤਰੀ ਰਹਿਣ ਦੌਰਾਨ ਇਸੇ ਮਾਮਲੇ ਵਿਚ ਸ਼ਾਹ ਨੂੰ ਸੀ. ਬੀ. ਆਈ. ਨੇ 2010 ਵਿਚ  ਗ੍ਰਿਫਤਾਰ ਕੀਤਾ ਸੀ। ਉਹ ਸੁਪਰੀਮ ਕੋਰਟ ਤੋਂ ਜ਼ਮਾਨਤ ਲੈ ਕੇ ਰਿਹਾਅ ਹੋਏ ਹਨ। ਜ਼ਮਾਨਤ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਸੂਬੇ ਤੋਂ ਤੜੀਪਾਰ ਕਰ ਦਿੱਤਾ ਗਿਆ ਅਤੇ ਲੰਮੇ ਸਮੇਂ ਤਕ ਉਨ੍ਹਾਂ ਨੂੰ ਗੁਜਰਾਤ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਸੀ।

ਇਸ਼ਰਤ ਜਹਾਂ ਮਾਮਲਾ- 2004 'ਚ ਇਕ ਫਰਜ਼ੀ ਮੁਕਾਬਲਾ ਵਿਚ ਗੁਜਰਾਤ ਪੁਲਸ ਨੇ ਕਾਲਜ ਵਿਦਿਆਰਥਣ ਇਸ਼ਰਤ ਜਹਾਂ ਅਤੇ 3 ਹੋਰ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ। ਅਮਿਤ ਸ਼ਾਹ 'ਤੇ ਇਸ ਮਾਮਲੇ ਵਿਚ ਕਈ ਦੋਸ਼ ਲੱਗੇ ਹਨ। ਗੁਜਰਾਤ ਪੁਲਸ ਦੇ ਕੁਝ ਹੇਠਲੇ ਪੱਧਰ ਦੇ ਅਧਿਕਾਰੀਆਂ ਨੇ ਸੀ. ਬੀ. ਆਈ. ਜਾਂਚ ਦੌਰਾਨ ਦੱਸਿਆ ਕਿ ਅਮਿਤ ਸ਼ਾਹ ਨੂੰ ਇਸ ਫਰਜ਼ੀ ਮੁਕਾਬਲੇ ਬਾਰੇ ਪਤਾ ਸੀ ਅਤੇ ਇਸ ਲਈ ਉਨ੍ਹਾਂ ਦੀ ਆਗਿਆ ਵੀ ਲਈ ਗਈ ਸੀ। ਹਾਲਾਂਕਿ ਕੁਝ ਮਹੀਨੇ ਪਹਿਲਾਂ ਹੀ ਸੀ. ਬੀ. ਆਈ. ਨੇ ਕਿਹਾ ਸੀ ਕਿ ਉਸ ਦੇ ਕੋਲ ਇਸ ਕੇਸ ਵਿਚ ਅਮਿਤ ਸ਼ਾਹ ਨੂੰ ਮੁਲਜ਼ਮ ਬਣਾਉਣ ਲਈ ਪੁਖਤਾ ਸਬੂਤ ਨਹੀਂ ਹਨ। ਇਸ ਮਾਮਲੇ ਵਿਚ ਕੋਰਟ ਟਰਾਇਲ ਅਜੇ ਸ਼ੁਰੂ ਹੋਣਾ ਬਾਕੀ ਹੈ।

ਜਾਸੂਸੀ ਕਾਂਡ- ਅਮਿਤ ਸ਼ਾਹ 'ਤੇ ਸਾਲ 2009 ਵਿਚ ਇਕ ਔਰਤ ਆਰਕੀਟੈਕਟ ਦੀ ਗੁਜਰਾਤ ਪੁਲਸ ਰਾਹੀਂ ਕਥਿਤ ਤੌਰ 'ਤੇ ਨਾਜਾਇਜ਼ ਜਾਸੂਸੀ ਕਰਾਉਣ ਦੇ ਵੀ ਦੋਸ਼ ਲੱਗੇ ਹਨ। ਇਕ ਇੰਟਰਨੈੱਟ ਪੋਰਟਲ ਨੇ ਇਸ ਮਾਮਲੇ ਵਿਚ ਕੁਝ ਆਡੀਓ ਟੇਪ ਜਾਰੀ ਕਰ ਕੇ ਅਮਿਤ ਸ਼ਾਹ 'ਤੇ ਗੁਜਰਾਤ ਦੇ ਆਈ. ਪੀ. ਐੱਸ. ਅਫਸਰ ਜੀ. ਐੱਲ. ਸਿੰਘਲ ਨੂੰ ਔਰਤ ਦੀ ਜਾਸੂਸੀ ਕਰਨ ਦੇ ਹੁਕਮ ਦੇਣ ਦੇ ਦੋਸ਼ ਲਗਾਏ ਗਏ ਸਨ।