arrow

ਪੰਜਾਬ ਸਰਕਾਰ ਵਲੋਂ ਵਿਭਾਗਾਂ ਨੂੰ ਵਿਧਾਨ ਸਭਾ ਸੈਸ਼ਨ ਲਈ ਵਿਧਾਨਿਕ ਬਿਜਨਸ ਭੇਜਣ ਦੀਆਂ ਹਦਾਇਤਾਂ

ਚੰਡੀਗੜ੍ਹ, 10 ਜੁਲਾਈ-

ਪੰਜਾਬ ਸਰਕਾਰ ਨੇ ਸਮੂਹ ਵਿਭਾਗਾਂ ਨੂੰ 14ਵੀਂ ਵਿਧਾਨ ਸਭਾ ਦੇ 15 ਜੁਲਾਈ ਤੋਂ ਸ਼ੁਰੂ ਹੋ ਰਹੇ ਅੱਠਵੇਂ ਸੈਸ਼ਨ ਲਈ ਆਪਣੇ ਵਿਧਾਨਿਕ ਬਿਜਨਸ ਭੇਜਣ ਦੀਆਂ ਲਿਖਤੀ ਹਦਾਇਤਾਂ ਦਿੱਤੀਆਂ ਹਨ।

ਸੰਸਦੀ ਕਾਜ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਮੂਹ ਵਿਭਾਗਾਂ ਨੂੰ ਅਗਾਮੀ ਸੈਸ਼ਨ ਦੇ ਸਨਮੁੱਖ ਆਪਣੇ ਵਿਧਾਨਿਕ ਬਿਜਨਸ ਨਾਲ ਸਬੰਧਤ ਮੈਟੀਰੀਅਲ, ਆਰਡੀਨੈਂਸਾਂ ਨੂੰ ਬਿਲਾਂ ਵਿੱਚ ਤਬਦੀਲ ਕਰਨ ਅਤੇ ਸਦਨ ਵਿਚ ਰੱਖੇ ਜਾਣ ਵਾਲੇ ਪੇਪਰਾਂ/ਰਿਪੋਰਟਾਂ ਆਦਿ ਸਮੇਂ ਸਿਰ ਭੇਜਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਅਗਾਮੀ ਸੈਸ਼ਨ ਦੌਰਾਨ ਜਿਨ੍ਹਾਂ ਬਿਲਾਂ ਨੂੰ ਵਿਧਾਨ ਸਭਾ 'ਚ ਪੇਸ਼ ਕੀਤਾ ਜਾਣਾ ਹੈ, ਬਾਰੇ ਸਕੱਤਰ, ਵਿਧਾਨ ਸਭਾ ਨੂੰ ਤੁਰੰਤ ਸਿੱਧੇ ਤੌਰ 'ਤੇ ਭੇਜਿਆ ਜਾਵੇ। ਬੁਲਾਰੇ ਨੇ ਅੱਗੇ ਦੱਸਿਆ ਕਿ ਉਪਰੋਕਤ ਸਬੰਧੀ ਸਮੂਹ ਵਿਭਾਗਾਂ ਨੂੰ ਲਿਖਤੀ ਹਦਾਇਤਾਂ ਭੇਜ ਦਿੱਤੀਆਂ ਗਈਆਂ ਹਨ।