arrow

ਚੌਕਸੀ ਬਿਊਰੋ ਵੱਲੋਂ ਅਪਰੈਲ ਮਹੀਨੇ ਵੱਖ-ਵੱਖ ਕੇਸਾਂ ਵਿੱਚ 5 ਚਲਾਨ ਪੇਸ਼

ਚੰਡੀਗੜ੍ਹ, 10 ਜੁਲਾਈ-

ਚੌਕਸੀ ਬਿਊਰੋ, ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੀਤੇ ਜੂਨ ਮਹੀਨੇ ਵਿੱਚ ਸ਼ਲਾਘਾਯੋਗ ਕੰਮ ਕੀਤੇ ਗਏ। ਇਸ ਮਹੀਨੇ ਚੌਕਸੀ ਬਿਊਰੋ ਵੱਲੋਂ ਨੇ ਵੱਖ-ਵੱਖ ਕੇਸਾਂ ਵਿੱਚ ਜਿੱਥੇ ਜਾਂਚ ਮੁਕੰਮਲ ਕੀਤੀ ਉਥੇ ਵੱਖ-ਵੱਖ 5 ਮਾਮਲਿਆਂ ਵਿੱਚ ਮਾਨਯੋਗ ਅਦਾਲਤਾਂ ਅੱਗੇ ਚਲਾਨ ਪੇਸ਼ ਕੀਤੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਚੌਕਸੀ ਬਿਊਰੋ ਨੇ ਜੂਨ ਮਹੀਨੇ 9 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਇਸ ਤੋਂ ਇਲਾਵਾ 2 ਫੌਜਦਾਰੀ ਕੇਸ ਦਰਜ ਕੀਤੇ ਜਦੋਂ ਕਿ ਇਕ ਕੇਸ ਸਰੋਤਾਂ ਤੋਂ ਵੱਧ ਆਮਦਨ ਇਕੱਠੀ ਕਰਨ ਦੇ ਦੋਸ਼ ਤਹਿਤ ਦਰਜ ਕੀਤਾ ਗਿਆ।

ਬੁਲਾਰੇ ਨੇ ਦੱਸਿਆ ਕਿ ਚੌਂਕਸੀ ਬਿਊਰੋ ਵੱਲੋਂ ਦਰਜ ਕੇਸਾਂ ਦੀ ਸੁਣਵਾਈ ਦੌਰਾਨ ਮਾਨਯੋਗ ਅਦਾਲਤਾਂ ਨੇ ਰਿਸ਼ਵਤ ਦੇ ਦੋ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਸੁਣਾਈ। ਇਸ ਤੋਂ ਇਲਾਵਾ ਚੌਕਸੀ ਬਿਊਰੋ ਨੇ 13 ਹੋਰ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ।