arrow

ਪਹਿਲਾਂ ਕਿਰਾਇਆ ਵਧਾ ਦਿੱਤਾ ਹੁਣ ਸਖਤ ਬਜਟ ਪੇਸ਼ ਕੀਤਾ- ਅਮਰਿੰਦਰ

ਚੰਡੀਗੜ੍ਹ, 9 ਜੁਲਾਈ -

ਕਾਂਗਰਸ ਸੰਸਦੀ ਦਲ ਦੇ ਉਪ ਨੇਤਾ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਰੇਲਵੇ ਬਜਟ 'ਚ ਖੁਸ਼ ਹੋਣ ਵਾਲੀ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਰੇਲ ਕਿਰਾਏ ਅਤੇ ਮਾਲ ਭਾੜੇ 'ਚ ਵਾਧਾ ਕਰ ਦਿੱਤਾ ਗਿਆ ਸੀ ਅਤੇ ਹੁਣ ਸਭ ਤੋਂ ਸਖਤ ਰੇਲ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਰੇਲ ਬਜਟ ਨਾਲ ਆਮ ਯਾਤਰੀਆਂ ਨੂੰ ਕੋਈ ਵੀ ਲਾਭ ਹੋਣ ਵਾਲਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਰੇਲ ਕਿਰਾਏ '15 ਫੀਸਦੀ ਅਤੇ ਮਾਲ ਭਾੜੇ '6 ਫੀਸਦੀ ਦਾ ਭਾਰੀ ਵਾਧਾ ਕੀਤਾ, ਜਿਸ ਨੂੰ ਜਲਦ ਹੀ ਜਨਤਾ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਵਾਪਸ ਲਿਆ ਜਾਣਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਰੇਲ ਹਾਦਸਿਆਂ ਨੂੰ ਰੋਕਣ ਵੱਲ ਰੇਲਵੇ ਮੰਤਰੀ ਨੇ ਧਿਆਨ ਨਹੀਂ ਦਿੱਤਾ। ਕਾਂਗਰਸੀ ਨੇਤਾ ਨੇ ਕਿਹਾ ਕਿ ਨਵੀਆਂ ਗੱਡੀਆਂ ਚਲਾਉਣਾ ਕੁਝ ਵੀ ਨਵਾਂ ਨਹੀਂ ਹੈ।

ਹਰੇਕ ਰੇਲ ਬਜਟ 'ਚ ਰੇਲ ਮੰਤਰੀ ਵਲੋਂ ਇਹ ਕੰਮ ਕੀਤਾ ਜਾਂਦਾ ਹੈ। ਵਾਈ-ਫਾਈ ਕੁਨੈਕਿਟੀਵਿਟੀ ਦੇਣ ਅਤੇ ਫੂਡ ਕੋਰਟਸ  ਖੋਲ੍ਹਣ ਦੇ ਵਿਚਾਰ ਨਾਲ ਗਰੀਬ ਜਨਤਾ ਨੂੰ ਲਾਭ ਨਹੀਂ ਹੋਵੇਗਾ। ਬੁਲੇਟ ਟ੍ਰੇਨ ਲਈ ਵੀ ਕੋਈ ਸਮਾਂ ਹੱਦ ਰੇਲਵੇ ਮੰਤਰੀ ਵਲੋਂ ਤੈਅ ਨਹੀਂ ਕੀਤੀ ਗਈ।