arrow

ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਮੈਂਬਰ ਆਪਸ 'ਚ ਭਿੜੇ

ਨਵੀਂ ਦਿੱਲੀ, 9 ਜੁਲਾਈ-

ਲੋਕ ਸਭਾ 'ਚ ਅੱਜ ਰੇਲ ਬਜਟ ਦੇ ਠੀਕ ਬਾਅਦ ਬਜਟ ਦੇ ਵਿਰੋਧ ਨੂੰ ਲੈ ਕੇ ਤ੍ਰਿਣਾਮੂਲ ਕਾਂਗਰਸ (ਟੀ. ਐਮ. ਸੀ.) ਅਤੇ ਭਾਜਪਾ ਦੇ ਮੈਂਬਰਾਂ 'ਚ ਝੜਪ ਹੋ ਗਈ। ਤ੍ਰਿਣਾਮੂਲ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨੇ ਦੋਸ਼ ਲਾਇਆ ਕਿ ਸੰਸਦ ਦੇ ਅੰਦਰ ਭਾਜਪਾ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ ਅਤੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ।

ਤ੍ਰਿਣਾਮੂਲ ਕਾਂਗਰਸ ਦੇ ਮੈਂਬਰਾਂ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਮੈਂਬਰ ਨਸ਼ੇ 'ਚ ਸੀ। ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਤ੍ਰਿਣਾਮੂਲ ਕਾਂਗਰਸ ਦੇ ਮੈਂਬਰ ਰੇਲ ਬਜਟ 'ਚ ਪੱਛਮੀ ਬੰਗਾਲ ਨੂੰ ਅਣਗੌਲਣ ਕਾਰਨ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਟੀ. ਐਮ. ਸੀ. ਦੀ ਮੈਂਬਰ ਕਾਕੋਲੀ ਘੋਸ਼ ਨੇ ਕਿਹਾ ਕਿ ਭਾਜਪਾ ਮੈਂਬਰਾਂ ਨੇ ਉਨ੍ਹਾਂ ਲਈ ਮਰਿਆਦਾ ਹੀਣ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਮਾਰਕੁਟਾਈ ਦੀ ਕੋਸ਼ਿਸ਼ ਕੀਤੀ।

ਪਾਰਟੀ ਆਗੂ ਕਲਿਆਨ ਬੈਨਰਜੀ ਸੰਸਦ 'ਚੋਂ ਦੌੜਦੇ ਹੋਏ ਬਾਹਰ ਆਏ। ਟੀ. ਐਮ. ਸੀ. ਆਗੂਆਂ ਨੇ ਕਿਹਾ ਕਿ ਜੇਕਰ ਸੰਸਦ ਦੇ ਅੰਦਰ ਹੀ ਔਰਤਾਂ ਸੁਰੱਖਿਅਤ ਨਹੀਂ ਹਨ ਤਾਂ ਹੋਰ ਕਿਥੇ ਹੋਣਗੀਆਂ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਇਸ ਘਟਨਾ 'ਤੇ ਅਫ਼ਸੋਸ ਜ਼ਾਹਿਰ ਕੀਤਾ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਮਾਮਲੇ ਨੂੰ ਗੰਭਰੀਤਾ ਨਾਲ ਲੈਂਦਿਆਂ ਇਸ ਬਾਰੇ ਪੂਰੀ ਰਿਪੋਰਟ ਦੇਣ ਦੀ ਮੰਗ ਕੀਤੀ।