arrow

ਦਿਲ ਲਈ ਚੰਗੀ ਹੈ ਲੌਕੀ

ਨਵੀਂ ਦਿੱਲੀ , 9 ਜੁਲਾਈ

ਲੌਕੀ ਵਿਚ ਵਿਟਾਮਿਨ ਏ, ਬੀ ਤੇ ਸੀ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਹ ਸਰੀਰ ਨੂੰ ਤਾਕਤ ਦਿੰਦੀ ਹੈ। ਕਮਜ਼ੋਰ ਵਿਅਕਤੀਆਂ ਤੇ ਰੋਗੀਆਂ ਲਈ ਇਹ ਲਾਹੇਵੰਦ ਹੈ। ਗਰਮ ਤਾਸੀਰ ਵਾਲਿਆਂ ਨੂੰ ਲੌਕੀ ਠੰਡਕ ਦੇਣ ਵਾਲੀ ਅਤੇ ਜ਼ਿਆਦਾ ਸਿਹਤ-ਵਧਾਊ ਹੈ। ਨਰਮ ਤੇ ਚਿੱਟੀ ਲੌਕੀ ਹੀ ਖਾਣੀ ਚਾਹੀਦੀ ਹੈ।

ਲੌਕੀ ਦੇ ਬੀਜ ਦੀ ਵਰਤੋਂ ਦਵਾਈ ਦੇ ਰੂਪ 'ਚ ਹੁੰਦੀ ਹੈ। ਇਹ ਦਿਲ ਲਈ ਲਾਹੇਵੰਦ ਹੁੰਦੀ ਹੈ ਅਤੇ ਪਿੱਤ ਤੇ ਕਫ ਨੂੰ ਦੂਰ ਕਰਦੀ ਹੈ। ਇਹ ਵੀਰਜ ਵਧਾਉਂਦੀ ਹੈ। ਗਰਭਵਤੀ ਔਰਤਾਂ ਨੂੰ ਲੌਕੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

ਲੌਕੀ ਦੇ ਫਾਇਦੇ ਹੇਠ ਲਿਖੇ ਹਨ :

* ਟੀ. ਬੀ. ਦੀ ਬੀਮਾਰੀ ਵੇਲੇ : ਲੌਕੀ ਦਾ ਰਸ ਕੱਢ ਕੇ ਥੋੜ੍ਹੇ ਜਿਹੇ ਸ਼ਹਿਦ ਜਾਂ ਖੰਡ ਨਾਲ ਵਰਤੋਂ ਵਿਚ ਲਿਆਉਣ ਨਾਲ ਗਲੇ ਦੀ ਜਲਨ, ਖੂਨ 'ਚ ਨੁਕਸ, ਫੋੜੇ ਆਦਿ ਦੂਰ ਹੁੰਦੇ ਹਨ। ਖੂਨ ਵਿਚ ਗਰਮੀ ਵਧਣ 'ਤੇ, ਗਲੇ ਜਾਂ ਨੱਕ ਵਿਚੋਂ ਖੂਨ ਆਉਣ 'ਤੇ, ਟੀ. ਬੀ. ਦੀ ਬੀਮਾਰੀ ਆਦਿ ਵੇਲੇ ਇਹ ਬਹੁਤ ਫਾਇਦਾ ਦਿੰਦੀ ਹੈ।

* ਦਿਮਾਗ ਦੀ ਗਰਮੀ : ਲੌਕੀ ਕੱਟ ਕੇ ਇਸ ਦੇ 2 ਟੁਕੜੇ ਕਰ ਕੇ ਸਿਰ 'ਤੇ ਬੰਨ੍ਹਣ ਨਾਲ ਦਿਮਾਗ ਦੀ ਗਰਮੀ ਉਤਰਦੀ ਹੈ।

* ਬੁਖਾਰ : ਲੌਕੀ ਨੂੰ ਕੱਦੂਕਸ਼ ਕਰ ਕੇ ਸਿਰ ਤੇ ਮੱਥੇ 'ਤੇ ਬੰਨ੍ਹਣ ਨਾਲ ਬੁਖਾਰ ਦੀ ਗਰਮੀ ਦੂਰ ਹੁੰਦੀ ਹੈ। ਜੇ ਬੁਖਾਰ ਦੀ ਗਰਮੀ ਦਿਮਾਗ ਵਿਚ ਚੜ੍ਹ ਜਾਵੇ ਤਾਂ ਲੌਕੀ ਨੂੰ ਛਿੱਲ ਕੇ ਸਿਰ ਤੇ ਮੱਥੇ 'ਤੇ ਬੰਨ੍ਹੋ। ਇਸ ਨਾਲ ਬੁਖਾਰ ਘਟ ਜਾਂਦਾ ਹੈ।