arrow

ਪੰਜਾਬ ਲਈ ਡਰੀਮ ਰੇਲ ਬਜਟ- ਸੁਖਬੀਰ ਬਾਦਲ

ਚੰਡੀਗੜ੍ਹ , 9 ਜੁਲਾਈ-

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵੇਂ ਰੇਲ ਬਜਟ 'ਤੇ ਆਪਣੀ ਪ੍ਰਤੀਕਿਰਿਆ 'ਚ ਇਸ ਨੂੰ ਪੰਜਾਬ ਲਈ ਡਰੀਮ ਬਜਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ 'ਚ ਪੰਜਾਬ ਨੂੰ ਬਣਦਾ ਵੱਡਾ ਹਿੱਸਾ ਮਿਲਿਆ ਹੈ।

ਭਾਰਤੀ ਰੇਲਵੇ ਦੇਸ਼ ਦੀ ਆਰਥਿਕਤਾ ਦੀ ਜੀਵਨਧਾਰਾ ਹੈ ਅਤੇ ਰੇਲਵੇ ਦੇ ਭਵਿੱਖ ਵਿਚ ਤਬਦੀਲੀ ਦੇ ਮੰਤਵ ਵਾਲੇ ਇਸ ਬਜਟ 'ਚੋਂ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਵਾਲੀ ਮੋਹਰ ਝਲਕਦੀ ਹੈ। ਬਾਦਲ ਨੇ ਕਿਹਾ ਕਿ ਰੇਲਵੇ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਜਨਤਕ-ਨਿੱਜੀ ਭਾਈਵਾਲੀ ਦਾ ਐਲਾਨ ਬਰਤਾਨਵੀ ਸਮੇਂ ਦੇ ਨੈੱਟਵਰਕ ਦੇ ਆਧੁਨਿਕੀਕਰਨ ਲਈ ਅਗਾਂਹਵਧੂ ਕਦਮ ਹੈ।

ਇਕ ਦਹਾਕੇ ਬਾਅਦ ਪੰਜਾਬ ਵੱਲ ਉਚੇਚਾ ਧਿਆਨ ਦਿੱਤੇ ਜਾਣ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਰੇਲਵੇ ਮੰਤਰੀ ਦਾ ਧੰਨਵਾਦ ਕਰਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਲਈ ਤਜਵੀਜ਼ਤ ਪੰਜ ਨਵੀਆਂ ਰੇਲ ਗੱਡੀਆਂ ਦੇ ਚੱਲਣ ਨਾਲ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲ ਬਿਹਤਰ ਰੇਲ ਸੰਪਰਕ ਹੋਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਵਿਸ਼ਵ ਪੱਧਰੀ ਫੂਡ ਕੋਰਟ ਦੀ ਸਥਾਪਨਾ ਨਾਲ ਸਰਹੱਦੀ ਖੇਤਰ ਵਿਚ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।