arrow

ਰੇਲ ਮੰਤਰੀ ਸਦਾਨੰਦ ਗੌੜਾ ਨੇ ਪੇਸ਼ ਕੀਤਾ ਰੇਲ ਬਜਟ

ਨਵੀਂ ਦਿੱਲੀ , 8 ਜੁਲਾਈ-

ਉਮੀਦਾਂ ਦੀ ਪਟੜੀ ਵਿਛਾ ਕੇ ਸੱਤਾ 'ਚ ਆਈ ਨਰਿੰਦਰ ਮੋਦੀ ਸਰਕਾਰ ਦੀ ਪਹਿਲੀ ਗੱਡੀ ਦੇ ਸਟੇਸ਼ਨ ਤੋਂ ਰਵਾਨਾ ਹੋਣ ਦਾ ਦਿਨ ਮੰਗਲਵਾਰ ਨੂੰ ਆ ਹੀ ਗਿਆ। ਲੋਕ ਸਭਾ ਵਿਚ ਰੇਲ ਬਜਟ ਪੇਸ਼ ਕਰ ਰਹੇ ਹਨ ਸਦਾਨੰਦ ਗੌੜਾ। ਸਦਾਨੰਦ ਗੌੜਾਂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ।

* ਰੇਲ ਬਜਟ ਪੇਸ਼ ਕਰਨਾ ਮੇਰੀ ਖੁਸ਼ਕਿਸਮਤੀ : ਗੌੜਾ

* ਰੇਲਵੇ ਦੇਸ਼ ਦੀ ਰੀੜ ਦੀ ਹੱਡੀ : ਗੌੜਾ

* ਚਾਰਾਂ ਦਿਸ਼ਾਵਾਂ ਵਿਚ ਯਾਤਰੀ ਦਿਖਦੇ ਹਨ : ਗੌੜਾ

* ਰੇਲ ਮੰਤਰੀ ਸਦਾਨੰਦ ਗੌੜਾ ਰੇਲ ਬਜਟ ਪੇਸ਼ ਕਰ ਰਹੇ ਹਨ। ਇਸ ਤੋਂ ਪਹਿਲੇ ਸਦਾਨੰਦ ਗੌੜਾ ਨੇ ਕਾ ਕਿ ਉਹ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ।

* ਰੇਲ ਬਜਟ : ਹਾਈ ਸਪੀਡ ਰੇਲ ਨੈੱਟਵਰਕ 'ਤੇ ਕੰਮ ਕਰਨਾ ਸ਼ੁਰੂ ਕੀਤਾ ਜਾਵੇਗਾ।

* ਚਾਲੂ ਪ੍ਰਾਜੈਕਟਾਂ ਦੇ ਲਈ ਹਰ ਸਾਲ 50 ਹਜ਼ਾਰ ਕਰੋੜ ਰੁਪਏ ਚਾਹੀਦੇ ਹਨ : ਰੇਲਮੰਤਰੀ

* ਰੇਲਵੇ ਦੀ ਆਰਥਿਕ ਹਾਲਤ ਪਤਲੀ : ਗੌੜਾ

* ਸਭ ਤੋਂ ਵੱਡਾ ਫਰੇਟ ਕੈਰੀਅਰ ਬਣਾਉਣਾ ਸਾਡਾ ਟੀਚਾ : ਰੇਲ ਮੰਤਰੀ

* 5 ਲੱਖ ਕਰੋੜ ਦੇ ਪ੍ਰਾਜੈਕਟ ਪੈਂਡਿੰਗ : ਗੌੜਾ

* ਰੋਜ਼ 2.3 ਕਰੋੜ ਯਾਤਰੀ ਕਰਦੇ ਹਨ ਰੇਲ ਸਫਰ : ਗੌੜਾ

* ਰੇਲ ਬਜਟ : 1 ਬਿਲੀਅਨ ਟਨ ਮਾਲ ਦੀ ਹੁੰਦੀ ਹੈ ਢੁਆਈ, ਰੋਜ਼ਾਨ ਚਲਦੀਆਂ ਹਨ 12500

ਟ੍ਰੇਨਾਂ

* ਰੇਲਵੇ ਪ੍ਰਾਜੈਕਟਾਂ ਵਿਚ ਵਿਦੇਸ਼ੀ ਨਿਵੇਸ਼ ਦੀ ਜ਼ਰੂਰਤ। ਇਸ 'ਚ ਐੱਫ. ਡੀ. ਆਈ. ਦੇ ਲਈ ਕੈਬਨਿਟ ਦੀ ਮਨਜ਼ੂਰੀ ਲਈ ਜਾਵੇਗੀ।

* 1050 ਮਿਲੀਅਨ ਮਾਲ ਦੀ ਢੁਆਈ ਰੇਲਵੇ ਨੇ ਕੀਤੀ। 942 ਕਰੋੜ ਰੁਪਏ ਦੀ ਕਮੀ ਰਹੀ : ਰੇਲ ਮੰਤਰੀ

* ਕਿਰਾਏ ਵਧਾਉਣਾ ਤਕਲੀਫਯੋਗ ਪਰ ਮਜਬੂਰੀ

* ਮਾਲ ਢੁਆਈ ਵਿਚ 4.9 ਫੀਸਦੀ ਦੇ ਵਾਧੇ ਦੀ ਉਮੀਦ

* ਟਾਰਗੇਟ ਤੋਂ 4160 ਰੁਪਏ ਦੀ ਘੱਟ ਕਮਾਈ ਹੋਈ ਹੈ।

* ਯਾਤਰੀ ਕਿਰਾਏ 'ਤੇ ਕੋਈ ਵਾਧਾ ਨਹੀਂ : ਗੌੜਾ

* ''ਰੇਲਵੇ ਨੂੰ ਇਸ ਵਾਰ 1.49 ਲੱਖ ਕਰੋੜ ਰੁਪਏ ਦੀ ਆਮਦਨ ਦੀ ਉਮੀਦ

* ਅਪਾਹਜਾਂ ਦੇ ਲਈ ਪਲੈਟਫਾਰਮ 'ਤੇ ਬੈਟਰੀ ਰਿਕਸ਼ਾ

* ਮਾਲ ਕਿਰਾਏ 'ਚ ਵੀ ਵਾਧਾ ਨਹੀ : ਸਦਾਨੰਦ ਗੌੜਾ

* ਸਾਫ ਪਾਣੀ ਦੇ ਲਈ ਸਾਰੇ ਸਟੇਸ਼ਨਾਂ 'ਤੇ ਆਰ. ਓ. ਸਿਸਟਮ

* ਟ੍ਰੇਨਾਂ 'ਚ ਬਾਇਓਟਾਇਲਟ ਲਗਣਗੇ, ਸੀ. ਸੀ. ਟੀ. ਵੀ. ਤੋਂ ਸਾਫ-ਸਫਾਈ 'ਤੇ ਨਜ਼ਰ ਰਹੇਗੀ।

* ਸਹੂਲਤਾਂ ਦੇ ਲਈ ਪ੍ਰਾਈਵੇਟ ਸੈਕਟਰ ਤੋਂ ਸਹਾਰਾ ਲਿਆ ਜਾਵੇਗਾ।

* ਡਾਕਘਰਾਂ ਤੋਂ ਵੀ ਟਿਕਟ ਬੁਕਿੰਗ ਦੇ ਇੰਤਜ਼ਾਮ ਹੋਣਗੇ : ਰੇਲ ਮੰਤਰੀ

* ਧਾਰਮਿਕ ਯੋਜਨਾਵਾਂ ਦੇ ਲਈ ਖਾਸ ਟ੍ਰੇਨਾਂ ਚਲਾਈਆਂ ਜਾਣਗੀਆਂ

* 11000 ਮਹਿਲਾ ਕਾਂਸਟੇਬਲ ਦੀ ਭਰਤੀ ਦੀ ਵਿਵਸਥਾ

* ਟੇਨਾਂ 'ਚ ਜੈਵਿਕ ਟਾਇਲਟ ਬਣਾਏ ਜਾਣਗੇ : ਗੌੜਾ

* ਟਿਕਟ ਬੁਕਿੰਗ ਦੀਆਂ ਸਹੂਲਤਾਂ ਵਧਾਈਆਂ ਜਾਣਗੀਆਂ। ਇੰਟਰਨੈੱਟ ਬੁਕਿੰਗ 'ਚ ਵੀ ਸੁਧਾਰ ਕੀਤਾ ਜਾਵੇਗਾ। ਪੋਸਟ ਆਫਿਸ 'ਚ ਵੀ ਰੇਲ ਟਿਕਟ ਮਿਲਣਗੇ।

* ਹਰ ਵੱਡੇ ਸਟੇਸ਼ਨ 'ਤੇ ਲਿਫਟ ਦੀ ਸਹੂਲਤ।

* ਮੁੰਬਈ-ਅਹਿਮਦਾਬਾਦ ਰੂਟ 'ਤੇ ਬੁਲੇਟ ਟ੍ਰੇਨ ਚਲੇਗੀ।

* ਰੇਲਵੇ ਕਮਰਚਾਰੀਆਂ ਦੇ ਲਈ ਹਸਪਤਾਲਾਂ ਦੀ ਗਿਣਤੀ ਵਧੇਗੀ।

 

* ਮਾਲ ਕਿਰਾਏ 'ਚ ਵੀ ਵਾਧਾ ਨਹੀਂ : ਸਦਾਨੰਦ ਗੌੜਾ

* ਬਣਿਆ-ਬਣਾਇਆ ਖਾਣਾ ਦੇਣ ਦੀ ਵਿਵਸਥਾ ਕੀਤੀ ਜਾਵੇਗੀ : ਸਦਾਨੰਦ ਗੌੜਾ

* ਧਾਰਮਿਕ ਯਾਤਰੀਆਂ ਦੇ ਲਈ ਖਾਸ ਟ੍ਰੇਨਾਂ ਚਲਾਈਆਂ ਜਾਣਗੀਆਂ : ਸਦਾਨੰਦ ਗੌੜਾ

* 4000 ਮਹਿਲਾ ਆਰ. ਪੀ. ਐੱਫ. ਦੀ ਭਰਤੀ ਕੀਤੀ ਜਾਵੇਗੀ : ਸਦਾਨੰਦ ਗੌੜਾ

* ਮੁੰਬਈ-ਅਹਿਮਦਾਬਾਦ ਰੂਟ 'ਤੇ ਬੁਲੇਟ ਟ੍ਰੇਨ ਚਲੇਗੀ : ਸਦਾਨੰਦ ਗੌੜਾ

* ਦਿੱਲੀ-ਕਾਨਪੁਰ, ਦਿੱਲੀ ਚੰਡੀਗੜ੍ਹ, ਦਿੱਲੀ-ਆਗਰਾ ਸਮੇਤ 9 ਰੂਟਾਂ 'ਤੇ ਹਾਈ ਸਪੀਡ ਟ੍ਰੇਨਾਂ ਚਲਾਈਆਂ ਜਾਣਗੀਆਂ।