arrow

ਗੱਡੀਆਂ ਦੀ ਜਾਂਚ ਲਈ 'ਐਕਸ-ਰੇਅ ਪ੍ਰਣਾਲੀ' ਦਾ ਐਲਾਨ

ਨਵੀਂ ਦਿੱਲੀ, 8 ਜੁਲਾਈ-

ਰੇਲ ਮੰਤਰੀ ਸਦਾਨੰਦ ਗੌੜਾ ਨੇ ਰੇਲ ਗੱਡੀਆਂ ਦੀ ਸੁਰੱਖਿਆ ਲਈ 'ਮਾਡਰਨ ਵਹੀਕਲ ਅਲਟ੍ਰਾਸੋਨਿਕ ਫਲੋ ਡਿਟੇਕਸ਼ਨ' ਪ੍ਰਣਾਲੀ ਦਾ ਐਲਾਨ ਕੀਤਾ ਹੈ। ਇਸ ਪ੍ਰਣਾਲੀ ਰਾਹੀਂ ਗੱਡੀਆਂ ਦੇ ਖਰਾਬ ਹਿੱਸਿਆਂ ਬਾਰੇ ਜਾਣਕਾਰੀ ਸਮੇਂ ਸਿਰ ਮਿਲ ਸਕਿਆ ਕਰੇਗੀ। ਇਸ ਪ੍ਰਣਾਲੀ ਨਾਲ ਰੇਲ ਦੁਰਘਟਨਾਵਾਂ 'ਚ ਕਮੀ ਆਵੇਗੀ।

ਇਸ ਪ੍ਰਣਾਲੀ ਨੂੰ ਰੇਲਵੇ ਟਰੈਕ ਨਾਲ-ਨਾਲ ਕੁਝ ਅਜਿਹੀਆਂ ਥਾਵਾਂ 'ਤੇ ਲਾਇਆ ਜਾਵੇਗਾ ਜਿਸ ਨਾਲ ਜਦੋਂ ਗੱਡੀ ਗੁਜ਼ਰੇਗੀ ਤਾਂ ਇਸ ਪ੍ਰਣਾਲੀ ਰਾਹੀਂ ਗੱਡੀ ਦੇ ਖਰਾਬ ਹਿੱਸਿਆਂ ਦਾ ਪਤਾ ਲੱਗ ਸਕੇਗਾ। ਇਸ ਨਾਲ ਬੈਰਿੰਗਾਂ, ਪਹੀਆਂ ਅਤੇ ਬਰੇਕਾਂ ਦੀਆਂ ਖਾਮੀਆਂ ਬਾਰੇ ਪਤਾ ਲੱਗ ਸਕੇਗਾ। ਰੇਲ ਮੰਤਰੀ ਨੇ ਯਾਤਰੀਆਂ ਦੀ ਸੁਰੱਖਿਆ ਲਈ ਗੱਡੀ ਦੇ ਚੱਲਣ ਸਮੇਂ ਡੱਬਿਆਂ ਨੂੰ ਆਪਣੇ ਆਪ ਬੰਦ ਹੋਣ ਵਾਲੇ ਦਰਵਾਜ਼ੇ ਲਾਉਣ ਦਾ ਐਲਾਨ ਵੀ ਕੀਤਾ।