arrow

ਕਾਂਗਰਸ ਵਰਕਰਾਂ ਦਾ ਰੇਲ ਬਜਟ ਖਿਲਾਫ ਪ੍ਰਦਰਸ਼ਨ

ਨਵੀਂ ਦਿੱਲੀ , 8 ਜੁਲਾਈ-

ਰੇਲ ਮੰਤਰੀ ਸਦਾਨੰਦ ਗੌੜਾ ਵੱਲੋਂ ਪੇਸ਼ ਰੇਲ ਬਜਟ ਨੂੰ ਵਿਅਰਥ ਕਰਾਰ ਦਿੰਦੇ ਹੋਏ ਦਿੱਲੀ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਦੀ ਅਗਵਾਈ 'ਚ ਕਾਂਗਰਸ ਵਰਕਰਾਂ ਨੇ ਮੰਤਰੀ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨਕਾਰੀ ਇੱਥੇ ਕਰੀਬ 3 ਵਜੇ ਮੰਤਰੀ ਦੇ ਤਿਆਗਰਾਜ ਘਰ ਦੇ ਬਾਹਰ ਪੁੱਜੇ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਨਿੰਦਰ ਮੋਦੀ ਤੇ ਗੌੜਾ ਵਿਰੁੱਧ ਨਾਅਰੇ ਲਗਾਏ। ਉਨ੍ਹਾਂ ਨੇ ਹਾਲ ਹੀ 'ਚ ਰੇਲ ਕਿਰਾਏ 'ਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪ੍ਰਦੇਸ਼ ਕਾਂਗਰਸ ਬੁਲਾਰੇ ਮੁਕੇਸ਼ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਬਜਟ ਬੇਕਾਰ ਹੈ ਅਤੇ ਬੁਲੇਟ ਟਰੇਨ ਇਕ ਧੋਖਾ।

ਉਨ੍ਹਾਂ ਨੂੰ ਪਹਿਲਾਂ ਰੇਲ ਕਿਰਾਏ 'ਚ ਕੀਤੇ ਗਏ ਵਾਧੇ ਨੂੰ ਵਾਪਸ ਲੈਣਾ ਚਾਹੀਦਾ ਹੈ। ਇਸ ਪ੍ਰਸਤਾਵ ਨਾਲ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਦਿੱਲੀ ਅਤੇ ਦੇਸ਼ ਦੀ ਜਨਤਾ ਦੇ ਉਪਰ ਬੁਲੇਟ ਮਹਿੰਗਾਈ ਪਾ ਦਿੱਤੀ ਹੈ। ਸੋਮਵਾਰ ਨੂੰ ਕਾਂਗਰਸ ਵਰਕਰਾਂ ਨੇ ਮਹਿੰਗਾਈ ਅਤੇ ਰੇਲ ਕਿਰਾਏ 'ਚ ਵਾਧੇ ਦੇ ਮੁੱਦੇ 'ਤੇ ਸੰਸਦ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉੱਥੇ ਭਾਰੀ ਗਿਣਤੀ 'ਚ ਤਾਇਨਾਤ ਸੁਰੱਖਿਆਕਰਮੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ।