arrow

ਬਿਹਾਰ ਸਰਕਾਰ ਨੇ ਵਿਆਹ ਲਈ ਹਰਿਆਣਾ ਭੇਜੀਆਂ ਗਈਆਂ ਲੜਕੀਆਂ ਸਬੰਧੀ ਅੰਕੜੇ ਮੰਗੇ

ਪਟਨਾ, 8 ਜੁਲਾਈ-

ਭਾਜਪਾ ਨੇਤਾ ਓ. ਪੀ. ਧੰਨਕਰ ਦੀ ਟਿੱਪਣੀ 'ਹਰਿਆਣਾ ਦੇ ਲੜਕਿਆਂ ਲਈ ਬਿਹਾਰੀ ਲਾੜੀਆਂ' 'ਤੇ ਉੱਠੇ ਵਿਵਾਦ ਦੇ ਚੱਲਦੇ ਬਿਹਾਰ ਸਰਕਾਰ ਨੇ ਹਰਿਆਣਾ 'ਚ ਵਿਆਹ ਲਈ ਭੇਜੀਆਂ ਗਈਆਂ ਲੜਕੀਆਂ ਤੇ ਉਨ੍ਹਾਂ ਦੀ ਉਥੇ ਹੋ ਰਹੀ ਦੁਰਦਸ਼ਾ ਸਬੰਧੀ ਅੰਕੜੇ ਪ੍ਰਾਪਤ ਕਰਨ ਲਈ ਇਕ ਸਰਵੇਖਣ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਪੁਲਿਸ ਦੇ ਆਈ. ਜੀ. ਅਰਵਿੰਦ ਪਾਂਡੇ ਨੇ ਦੱਸਿਆ ਕਿ 12 ਜ਼ਿਲ੍ਹਿਆਂ ਦੇ ਐੱਸ. ਪੀਜ਼. ਨੂੰ ਹਰਿਆਣਾ 'ਚ ਵਿਆਹ ਲਈ ਭੇਜੀਆਂ ਗਈਆਂ ਲੜਕੀਆਂ ਸਬੰਧੀ ਇਕ ਸਰਵੇਖਣ ਕਰਨ ਲਈ ਕਿਹਾ ਗਿਆ ਹੈ ਤੇ ਉਨ੍ਹਾਂ ਨੂੰ ਇਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਹੈੱਡਕੁਆਰਟਰਾਂ ਨੂੰ ਸੌਂਪਣ ਲਈ ਕਿਹਾ ਗਿਆ ਹੈ। ਇਸ ਰਿਪੋਰਟ 'ਚ ਬਿਹਾਰੀ ਲਾੜੀਆਂ 'ਤੇ ਕਿਸੇ ਵੀ ਤਰ੍ਹਾਂ ਦੇ ਹੋ ਰਹੇ ਅੱਤਿਆਚਾਰ ਦੇ ਵੇਰਵਿਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਲੜਕੀਆਂ ਦੇ ਵਪਾਰ ਸਬੰਧੀ ਕੁਝ ਜਾਣਕਾਰੀ ਮਿਲੀ ਤਾਂ ਪੁਲਿਸ ਆਪਣੀ ਕਾਰਵੀ ਕਰੇਗੀ।