arrow

ਸੋਨੇ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਗਿਰਾਵਟ

ਨਵੀਂ ਦਿੱਲੀ , 8 ਜੁਲਾਈ-

ਸੰਸਾਰਕ ਬਾਜ਼ਾਰ ਤੋਂ ਕਮਜ਼ੋਰੀ ਦਾ ਸੰਕੇਤ ਲੈਂਦੇ ਹੋਏ ਕਾਰੋਬਾਰੀਆਂ ਨੇ ਆਪਣੇ ਸੌਦਿਆਂ ਦੀ ਅੰਸ਼ਕ ਕਟਾਨ ਕੀਤੀ ਜਿਸ ਨਾਲ ਵਾਅਦਾ ਕਾਰੋਬਾਰ 'ਚ ਮੰਗਲਵਾਰ ਨੂੰ ਸੋਨੇ ਦੀ ਕੀਮਤ 0.21 ਫੀਸਦੀ ਦੀ ਗਿਰਾਵਟ ਦੇ ਨਾਲ 27,431 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ।

ਐੱਮ. ਸੀ. ਐੱਕਸ. 'ਚ ਸੋਨੇ ਦੇ ਅਗਸਤ ਡਿਲੀਵਰੀ ਵਾਲੇ ਕਰਾਰ ਦੀ ਕੀਮਤ 59 ਰੁਪਏ ਜਾਂ 0.21 ਫੀਸਦੀ ਦੀ ਗਿਰਾਵਟ ਦੇ ਨਾਲ 27,431 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਜਿਸ '472 ਲਾਟ ਦੇ ਲਈ ਕਾਰੋਬਾਰ ਹੋਇਆ। ਇਸੇ ਤਰ੍ਹਾਂ ਸੋਨੇ ਦੀ ਅਕਤੂਬਰ ਮਹੀਨੇ ਵਿਚ ਡਿਲੀਵਰੀ ਵਾਲੇ ਕਰਾਰ ਦੀ ਕੀਮਤ ਵੀ 38 ਰੁਪਏ ਜਾਂ 0.14 ਫੀਸਦੀ ਦੀ ਗਿਰਾਵਟ ਦੇ ਨਾਲ 27,538 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਜਿਸ '3 ਲਾਟ ਦੇ ਲਈ ਕਾਰੋਬਾਰ ਹੋਇਆ।

ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਕਮਜ਼ੋਰੀ ਦੇ ਰੁਖ ਨਾਲ ਉੱਥੇ ਵਾਅਦਾ ਕਾਰੋਬਾਰ ਵਿਚ ਸੋਨੇ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ। ਸੰਸਾਰਕ ਪੱਧਰ 'ਤੇ ਸਿੰਗਾਪੁਰ ਵਿਚ ਮੰਗਲਵਾਰ ਨੂੰ ਸੋਨੇ ਦੀ ਕੀਮਤ 0.25 ਫੀਸਦੀ ਦੀ ਗਿਰਾਵਟ ਦੇ ਨਾਲ 1,316.70 ਡਾਲਰ ਪ੍ਰਤੀ ਔਂਸ ਰਹਿ ਗਈ।