arrow

ਸਾਊਦੀ ਅਰਬ ਗਏ ਨੌਜਵਾਨ ਦੀ ਹਾਦਸੇ 'ਚ ਮੌਤ

ਗੁਰਦਾਸਪੁਰ , 8 ਜੁਲਾਈ-

ਨਜ਼ਦੀਕੀ ਪਿੰਡ ਵਿਸ਼ਾਲ ਚੱਕ ਪੁਲਸ ਸਟੇਸ਼ਨ ਸ਼੍ਰੀ ਹਰਗੋਬਿੰਦਪੁਰ ਤੋਂ ਸਾਊਦੀ ਅਰਬ ਗਏ ਨੌਜਵਾਨ ਦੀ ਹਾਦਸੇ 'ਚ ਮੌਤ ਹੋ ਗਈ। ਮਨਜਿੰਦਰ ਸਿੰਘ (22) ਦੇ ਪਿਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਝ ਦਿਨ ਪਹਿਲਾਂ ਹੀ ਸਾਊਦੀ ਅਰਬ ਗਿਆ ਸੀ। ਉਸ ਨੂੰ ਪਤਾ ਲੱਗਾ ਕਿ ਉਸ ਦੇ ਪੁੱਤਰ ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ।

ਉਸ ਨੇ ਦੱਸਿਆ ਕਿ ਸਾਊਦੀ ਅਰਬ 'ਚ ਅਜੇ ਰੋਜੇ ਦੀਆਂ ਛੁੱਟੀਆਂ ਹਨ ਜਿਸ ਕਾਰਨ ਉਸ ਦੇ ਪੁੱਤਰ ਦੀ ਲਾਸ਼ ਭਾਰਤ ਆਉਣ 'ਚ ਦੇਰੀ ਹੋ ਰਹੀ ਹੈ। ਪੀੜਤ ਮਾਤਾ-ਪਿਤਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਗ੍ਰਹਿ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਜ਼ਿਲਾ ਪ੍ਰਧਾਨ ਗੁਰਦਾਸਪੁਰ ਤੋਂ ਗੁਹਾਰ ਲਈ ਹੈ ਕਿ ਸਾਊਦੀ ਅਰਬ ਦੀ ਅਬੈਂਸੀ ਨਾਲ ਸੰਪਰਕ ਸਥਾਪਤ ਕਰ ਕੇ ਮਨਜਿੰਦਰ ਸਿੰਘ ਦੀ ਲਾਸ਼ ਭਾਰਤ ਲਿਆਂਦੀ ਜਾਵੇ, ਤਾਂ ਕਿ ਉਹ ਆਪਣੇ ਪੁੱਤਰ ਦੇ ਆਖਰੀ ਦਰਸ਼ਨ ਕਰ ਸਕਣ।